ਸਰਦੂਲਗੜ੍ਹ, 28 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼ੰਭੂ ਅੰਬਾਲਾ ਰੇਲ ਮਾਰਗ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਪਟਿਆਲਾ ਪੁਲਿਸ ਵਲੋਂ 4 ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਡੀ.ਆਈ.ਜੀ. ਪਟਿਆਲਾ ਮੁਤਾਬਿਕ ਇਹ ਘਟਨਾ ਦੇ ਤਾਰ ਵਿਦੇਸ਼ ‘ਚ ਬੈਠੇ ਦੇਸ਼ ਵਿਰੋਧੀ ਅਨਸਰਾਂ ਨਾਲ ਜੁੜਦੇ ਦਿਖ ਰਹੇ ਹਨ। ਜਿਸ ਵਿਚ ਆਈ.ਐਸ.ਆਈ. ਦਾ ਹੱਥ ਹੋਣ ਦਾ ਵੀ ਸ਼ੱਕ ਹੈ।
ਗ੍ਰਿਫਤਾਰ ਵਿਅਕਤੀ :
ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਪਰਦੀਪ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਵੱਜੋਂ ਹੋਈ ਹੈ।
ਕੀ ਹੈ ਪੂਰਾ ਮਾਮਲਾ ?
ਜਾਣਕਾਰੀ ਮੁਤਾਬਿਕ ਬੀਤੀ ਰਾਤ 8.30 ਵਜੇ ਰਾਜਪੁਰਾ ਦੇ ਪਿੰਡ ਬਿਠਾਉਣੀਆਂ ਨੇੜੇ ਰੇਲਵੇ ਲਾਈਨ ‘ਤੇ ਇਕ ਧਮਾਕਾ ਹੋਇਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ‘ਤੇ ਜਿਸ ਦੀ ਪਹਿਚਾਣ ਤਰਨਤਾਰਨ ਦੇ ਪਿੰਡ ਪੰਜਵੜ ਦੇ ਜਗਰੂਪ ਸਿੰਘ ਵੱਜੋਂ ਹੋਈ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਇਹੀ ਵਿਅਕਤੀ ਬੰਬ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
Tags: Bomb Blast DGP PUnjab patiala news punjab news Punjab Police Railway Department Security Punajb