ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਤੇ ਲਵਾਈ ਦਾ ਸ਼ਡਿਊਲ ਜਾਰੀ: 4 ਜ਼ੋਨ ਵਿੱਚ ਵੰਡਿਆ ਪੰਜਾਬ

ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਤੇ ਲਵਾਈ ਦਾ ਸ਼ਡਿਊਲ ਜਾਰੀ

4 ਜ਼ੋਨ ਵਿੱਚ ਵੰਡਿਆ ਪੰਜਾਬ

ਸਰਦੂਲਗੜ੍ਹ, 29 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪਾਣੀ ਦੇ ਨੀਵੇਂ ਪੱਧਰ ਤੇ ਬਿਜਲੀ ਪ੍ਰਬੰਧਾਂ ਨੂੰ ਦੇਖਦੇ ਹੋਏ ਪੂਰੇ ਰਾਜ ਨੂੰ 4 ਜ਼ੋਨਾਂ ਵਿਚ ਵੰਡਿਆ ਗਿਆ ਹੈ।

ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਕੀਤੀ ਜਾਵੇਗੀ। 1 ਜੂਨ ਤੋਂ ਕਿਸਾਨ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਪਾਣੀ ਦਾ ਪੱਧਰ ਉਚਾ ਹੋਇਆ ਹੈ। ਜ਼ੋਨਾਂ ਦੀ ਵੰਡ ਨਾਲ ਕਿਸਾਨਾਂ ਨੂੰ ਲੇਬਰ ਦੀ ਦਿੱਕਤ ਨਹੀਂ ਆਵੇਗੀ ਤੇ ਸੀਜ਼ਨ ਆਉਣ ‘ਤੇ ਮੰਡੀਆਂ ‘ਚ ਖਰੀਦ ਪ੍ਰਬੰਧ ਵੀ ਚੰਗੇਰੇ ਢੰਗ ਨਾਲ ਹੋ ਸਕਣਗੇ।

ਪਹਿਲਾ ਜ਼ੋਨ :
ਇਸ ਜ਼ੋਨ ਵਿਚ ਝੋਨੇ ਦੀ ਸਿੱਧੀ ਬਿਜਾਈ ਹੋਵੇਗੀ, ਜਿਸ ਲਈ ਨਹਿਰੀ ਪਾਣੀ ਦਾ ਪ੍ਰਬੰਧ ਰਹੇਗਾ ਤੇ ਨਾਲੋ ਨਾਲ 8 ਘੰਟੇ ਬਿਜਲੀ ਸਪਲਾਈ ਵੀ ਮਿਲੇਗੀ।

ਦੂਜਾ ਜ਼ੋਨ :
1 ਜੂਨ ਤੋਂ ਝੋਨੇ ਦੀ ਲਵਾਈ ਦੇ ਪਹਿਲੇ ਜ਼ੋਨ ਵਿਚ ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ, ਤਰਨਤਾਰਨ, ਰੂਪ ਨਗਰ, ਮੋਹਾਲੀ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਹਨ।

ਤੀਜਾ ਜ਼ੋਨ :
ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਕਿਸਾਨ 5 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਣਗੇ।

ਚੌਥਾ ਜ਼ੋਨ :
ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਨੂੰ ਚੌਥੇ ਜ਼ੋਨ ਵਿੱਚ ਰੱਖਿਆ ਗਿਆ ਹੈ। ਇੰਨ੍ਹਾਂ ਜ਼ਿਲ੍ਹਿਆਂ ‘ਚ ਝੋਨੇ ਦੀ ਲਵਾਈ 9 ਜੂਨ ਤੋਂ ਸ਼ੁਰੂ ਹੋ ਸਕੇਗੀ।

Read Previous

ਸ਼ੰਭੂ-ਅੰਬਾਲਾ ਰੇਲ ਮਾਰਗ ਬੰਬ ਧਮਾਕਾ: 4 ਕਥਿਤ ਮੁਲਜ਼ਮ ਗ੍ਰਿਫਤਾਰ

Read Next

ਸਰਦੂਲਗੜ੍ਹ ਵਿਖੇ ਤੇਜ਼ ਰਫਤਾਰ ਕਾਰ ਨੇ ਥਾਣੇਦਾਰ ਨੂੰ ਮਾਰੀ ਟੱਕਰ: ਮੌਕੇ ‘ਤੇ ਮੌਤ

Leave a Reply

Your email address will not be published. Required fields are marked *

Most Popular

error: Content is protected !!