ਸਰਦੂਲਗੜ੍ਹ ਵਿਖੇ ਮਨਾਇਆ ਗਿਆ ‘ਆਸ਼ਾ’ ਦਿਵਸ

ਸਰਦੂਲਗੜ੍ਹ ਵਿਖੇ ਮਨਾਇਆ ਗਿਆ ‘ਆਸ਼ਾ’ ਦਿਵਸ

ਸਰਦੂਲਗੜ੍ਹ ਵਿਖੇ ਮਨਾਇਆ ਗਿਆ ‘ਆਸ਼ਾ’ ਦਿਵਸ

ਸਰਦੂਲਗੜ,੍ਹ 27 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ‘ਚ ਜ਼ਿਲ੍ਹਾ ਪੱਧਰੀ ਆਸ਼ਾ ਦਿਵਸ ਮਨਾਇਆ ਗਿਆ। ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਵਲੋਂ ਸਮਾਗਮ ਦੇ ਮੱੁਖ ਮਹਿਮਾਨ ਵੱਜੋਂ ਨੇ ਸ਼ਿਰਕਤ ਕੀਤੀ ਗਈ।

ਸਮਾਜ ਲਈ ਆਸ਼ਾ ਦਾ ਅਹਿਮ ਯੋਗਦਾਨ-ਡਾ.ਰਣਜੀਤ ਸਿੰਘ ਰਾਏ

ਡਾ.ਰਾਏ ਨੇ ਸਮੂਹ ਆਸ਼ਾ ਨੂੰ ਵਧਾਈ ਦਿੰਦੇ ਕਿਹਾ ਕਿ ਆਸ਼ਾ ਦਾ ਸਮਾਜ ਲਈ ਅਹਿਮ ਯੋਗਦਾਨ ਹੈ। ਆਸ਼ਾ ਸਿਹਤ ਵਿਭਾਗ ਤੇ ਜਨਤਾ ਦਰਮਿਅਨ ਕੜੀ ਦਾ ਕੰਮ ਕਰਦੀਆਂ ਹਨ। ਜੱਚਾ–ਬੱਚਾ ਦੀ ਸਿਹਤ ਸੁੱਰਖਿਆ, ਟੀਕਾਕਰਨ, ਜਾਗਰੂਕਤਾ ਤੇ ਹੋਰ ਫਰਜ਼ ਇਹਨਾ ਵਲੋਂ ਬਹੁਤ ਇਮਾਨਦਾਰੀ ਨਾਲ ਨਿਭਾਏ ਜਾਂਦੇ ਹਨ।

ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਵੱਲੋਂ ਮੁੱਖ ਮਹਿਮਾਨ ਤੇ ਸਮਾਗਮ ਦੇ ਹੋਰ ਹਾਜ਼ਰੀਨ ਦਾ ਸਵਾਗਤ ਕੀਤਾ ਕਰਦੇ ਹੋਏ, ਸਿਹਤ ਵਿਭਾਗ ਪੰਜਾਬ ਦੀਆਂ ਜਨਤਾ ਲਈ ਜਾਰੀ ਸਕੀਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।

ਹਾਜ਼ਰ ਸ਼ਖਸੀਅਤਾਂ :
ਇਸ ਮੌਕੇ ਡਾ. ਹਰਮੀਤ ਸਿੰਘ, ਤਿਰਲੋਕ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਮੌਕੇ ਆਸ਼ਾ ਰਾਜਪ੍ਰੀਤ ਕੌਰ ਸਬ ਸੈਂਟਰ ਝੁਨੀਰ, ਆਸ਼ਾ ਗੁਰਵਿੰਦਰ ਕ ਜਗਦੇਵ ਸਿੰਘ ਮਾਨ, ਸਰਬਜੀਤ ਕੌਰ, ਨਿਰਮਲ ਸਿੰਘ ਕਣਕ ਵਾਲੀਆ ਬਲਾਕ ਐਜੂਕੇਟਰ, ਗੁਰਪਾਲ ਸਿੰਘ ਸਿਹਤ ਇੰਸਪੈਕਟਰ, ਭੋਲਾ ਸਿੰਘ, ਜਰਨੈਲ ਸਿੰਘ, ਨਿਰਮਲ ਸਿੰਘ, ਹਰਪਾਲ ਕਿਰਨ, ਵਿਨੋਜ ਜੈਨ, ਜੀਵਨ ਸਿੰਘ ਸਹੋਤਾ, ਰਾਜਪ੍ਰੀਤ ਕੌਰ, ਗੁਰਵਿੰਦਰ ਕੌਰ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।

 

Read Previous

ਅਦਾਲਤ ਨੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ

Leave a Reply

Your email address will not be published. Required fields are marked *

Most Popular

error: Content is protected !!