ਬੀ.ਏ. ਸਮੈਸਟਰ ਛੇਵਾਂ ਦੇ ਨਤੀਜੇ ‘ਚ ਮਾਲਵਾ ਕਾਲਜ ਦੀਆਂ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਸ਼ਾਨਦਾਰ

ਬੀ.ਏ. ਸਮੈਸਟਰ ਛੇਵਾਂ ਦੇ ਨਤੀਜੇ ‘ਚ ਮਾਲਵਾ ਕਾਲਜ ਦੀਆਂ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਸ਼ਾਨਦਾਰ

ਸਨੇਹਾ ਗਰਗ ਨੇ ਹਾਸਲ ਕੀਤੇ 91.80 ਫੀਸਦੀ ਅੰਕ

ਸਰਦੂਲਗੜ੍ਹ, 10 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਲਵਾ ਗਰੁੱਪ ਆਫ਼ ਕਾਲਜਿਜ਼ ਸਰਦੂਲੇਵਾਲਾ ਦੇ ਬੀ.ਏ. ਸਮੈਸਟਰ ਛੇਵਾਂ ਦੇ ਨਤੀਜਾ ‘ਚ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਬਹੁਤ ਸ਼ਾਨਦਾਰ ਰਹੀ। ਸਨੇਹਾ ਗਰਗ 459/500 ਅੰਕਾਂ ਨਾਲ ਕਾਲਜ ‘ਚੋਂ ਅੱਵਲ ਰਹੀ। ਇਸੇ ਤਰਾਂ ਦਿਲਪ੍ਰੀਤ ਕੌਰ ਨੇ 439, ਰਮਨਦੀਪ ਕੌਰ ਨੇ 434 ਅੰਕਾਂ ਨਾਲ ਦੂਜਾ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਤੇ ਮੈਨੇਜਿੰਗ ਡਾਇਰੈਕਟਰ ਰਾਜ ਸੋਢੀ ਨੇ ਵਿਦਿਆਰਥਣਾਂ ਤੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਦੇ ਹਿੱਸੇ ਆਈ ਇਹ ਸ਼ਾਨਦਾਰ ਪ੍ਰਾਪਤੀ ਅਧਿਆਪਨ ਸਟਾਫ ਦੀ ਮਿਹਨਤ ਤੇ ਵਿਦਿਆਰਥਣਾਂ ਦੀ ਚੰਗੀ ਲਗਨ ਦਾ ਨਤੀਜਾ ਹੈ।

Read Previous

ਮਾਲਵਾ ਕਾਲਜ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ

Leave a Reply

Your email address will not be published. Required fields are marked *

Most Popular

error: Content is protected !!