ਆਗਾਜ਼ ਵੂਮੈੱਨ ਕਲੱਬ ਵੱਲੋਂ ਸਕੂਲ ਨੂੰ ਵਾਟਰ ਕੂਲਰ ਦਾਨ
ਸਰਦੂਲਗੜ੍ਹ, 15 ਸਤੰਬਰ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਮਾਜ ਸੇਵਾ ਤੇ ਲੋਕ ਭਲਾਈ ਦੇ ਕਾਰਜਾਂ’ਚ ਲਗਾਤਾਰ ਯਤਨਸ਼ੀਲ ਆਗਾਜ਼ ਵੂਮੈੱਂਨ ਕਲੱਬ ਸਰਦੂਲਗੜ੍ਹ ਦੇ ਵੱਲੋਂ ਸਥਾਨਕ ਨਗਰ ਪੰਚਾਇਤ ਚੇਅਰਪਰਸਨ ਦੇ ਪਤੀ ਪ੍ਰੇਮ ਗਰਗ ਦੇ ਸਹਿਯੋਗ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਕੈਂਚੀਆਂ ਲਈ ਇਕ ਵਾਟਰ ਕੂਲਰ ਦਾਨ ਕੀਤਾ ਗਿਆ। ਕਲੱਬ ਮੈਂਬਰਾਂ ਨੇ ਕਿਹਾ ਕਿ ਭਵਿੱਖ ਦੌਰਾਨ ਵੀ ਉਨ੍ਹਾਂ ਦੁਆਰਾ ਸੇਵਾ ਭਾਵਨਾਂ ਵਾਲੇ ਅਜਿਹੇ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਬਲਜਿੰਦਰ ਕੌਰ, ਰਣਜੀਤ ਕੌਰ, ਰੀਤੂ ਗਰਗ, ਹਰਜੀਤ ਕੌਰ, ਸਰਬਜੀਤ ਕੌਰ, ਵੀਨਾ ਅਰੋੜਾ, ਹਰਪ੍ਰੀਤ ਕੌਰ ਹਾਜ਼ਰ ਸਨ।