ਸਰਦੂਲਗੜ੍ਹ ਵਿਖੇ ਤੇਜ਼ ਰਫਤਾਰ ਕਾਰ ਨੇ ਥਾਣੇਦਾਰ ਨੂੰ ਮਾਰੀ ਟੱਕਰ: ਮੌਕੇ ‘ਤੇ ਮੌਤ

ਸਰਦੂਲਗੜ੍ਹ ਵਿਖੇ ਤੇਜ਼ ਰਫਤਾਰ ਕਾਰ ਨੇ ਥਾਣੇਦਾਰ ਨੂੰ ਮਾਰੀ ਟੱਕਰ: ਮੌਕੇ ‘ਤੇ ਮੌਤ

ਸਰਦੂਲਗੜ੍ਹ ਵਿਖੇ ਤੇਜ਼ ਰਫਤਾਰ ਕਾਰ ਨੇ ਥਾਣੇਦਾਰ ਨੂੰ ਮਾਰੀ ਟੱਕਰ: ਮੌਕੇ ‘ਤੇ ਮੌਤ

ਸਰਦੂਲਗੜ੍ਹ, 29 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਰਦੂਲਗੜ੍ਹ ਵਿਖੇ ਇਕ ਦਰਦਨਾਕ ਹਾਦਸੇ ਦੌਰਾਨ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਦੀ ਮੌਕੇ ‘ਤੇ ਮੌਤ ਹੋ ਜਾਣ ਦੀ ਖ਼ਬਰ ਹੈ।
ਸਰਦੂਲਗੜ੍ਹ ਦੀ ਥਾਣਾ ਮੁਖੀ ਪੁਸ਼ਪਿੰਦਰ ਕੌਰ ਮੁਤਾਬਿਕ ਇਕ ਕਾਲੇ ਰੰਗ ਦੀ ਸਕੋਡਾ ਕਾਰ ਝੁਨੀਰ ਵਾਲੇ ਪਾਸੇ ਤੋਂ ਆ ਰਹੀ ਸੀ, ਜਿਸ ਨੇ ਝੁਨੀਰ ਵਿਖੇ ਵੀ ਇਕ ਬਜ਼ੁਰਗ ਵਿਅਕਤੀ ਨੂੰ ਫੇਟ ਮਾਰ ਦਿੱਤੀ ਸੀ।
ਇਸ ਘਟਨਾ ਬਾਰੇ ਝੁਨੀਰ ਦੀ 112 ਪੁਲਿਸ ਪਾਰਟੀ ਵਲੋਂ ਸਰਦੂਲਗੜ੍ਹ  112 ਦੀ ਟੀਮ ਨੂੰ  ਸੂਚਿਤ ਗਿਆ।
ਜਦੋਂ ਇਸ ਥਾਣੇਦਾਰ ਵਲੋਂ ਤੇਜ਼ ਰਫਤਾਰ ਨਾਲ ਆਉਂਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਕਾਰ ਚਾਲਕ ਨੇ ਉਸ ਨੂੰ ਬੁਰੀ ਤਰਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ਤੇ ਹੌ ਮੌਤ ਹੋ ਗਈ।
ਪੁਲਿਸ ਵਲੋਂ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Read Previous

ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ ਤੇ ਲਵਾਈ ਦਾ ਸ਼ਡਿਊਲ ਜਾਰੀ: 4 ਜ਼ੋਨ ਵਿੱਚ ਵੰਡਿਆ ਪੰਜਾਬ

Read Next

ਬੇਅਦਬੀ ਕਾਨੂੰਨ ‘ਤੇ ਪੰਥਕ ਹਲਕਿਆਂ ‘ਚੋਂ ਵੱਡੀ ਖ਼ਬਰ, ਸਪੀਕਰ ਸੰਧਵਾਂ ਨੂੰ ਅਕਾਲ ਤਖ਼ਤ ‘ਤੇ ਬੁਲਾਉਣ ਦੀ ਚਰਚਾ

Leave a Reply

Your email address will not be published. Required fields are marked *

Most Popular

error: Content is protected !!