ਬੇਅਦਬੀ ਕਾਨੂੰਨ ‘ਤੇ ਪੰਥਕ ਹਲਕਿਆਂ ‘ਚੋਂ ਵੱਡੀ ਖ਼ਬਰ, ਸਪੀਕਰ ਸੰਧਵਾਂ ਨੂੰ ਅਕਾਲ ਤਖ਼ਤ ‘ਤੇ ਬੁਲਾਉਣ ਦੀ ਚਰਚਾ

ਸਰਦੂਲਗੜ੍ਹ, 3 ਮਈ 2026 (ਪ੍ਰਕਾਸ਼ ਸਿੰਘ ਜ਼ੈਲਦਾਰ)

ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਬਣਾਏ ਗਏ ਬੇਅਦਬੀ ਕਾਨੂੰਨ ਨੂੰ ਲੈ ਕੇ ਪੰਥਕ ਹਲਕਿਆਂ ‘ਚ ਵੱਡੀ ਚਰਚਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ 8 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਲਾਉਣ ਦੀ ਗੱਲ ਚੱਲ ਰਹੀ ਹਗੈ ਹੈ । ਇਹ ਮਸਲਾ ਸ੍ਰੀ ਅੰਮ੍ਰਿਤਸਰ ਵਿਖੇ ਪੰਥਕ ਇਕੱਤਰਤਾ ਦੌਰਾਨ ਉਠਿਆ। ਜਿਸ ਵਿਚ ਬੁੱਧੀਜੀਵੀ ਤੇ ਵਿਦਵਾਨ ਲੋਕਾਂ ਨੇ ਹਿੱਸਾ ਲਿਆ।

ਇਸ ਮੌਕੇ ਜਥੇਦਾਰ ਸਾਹਿਬ ਸ੍ਰੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਥਕ ਮਸਲੇ ਪੰਥਕ ਪੱਧਰ ‘ਤੇ ਹੀ ਵਿਚਾਰਨ ਯੋਗ ਹਨ, ਸਿਰਫ ਸਰਕਾਰਾਂ ਵਲੋਂ ਕੀਤੇ ਫੈਸਲੇ ਹੀ ਕਾਫੀ ਨਹੀਂ ਹੁੰਦੇ। ਗੁਰੂ ਸਾਹਿਬ ਦਾ ਸਤਿਕਾਰ ਬਰਕਰਾਰ ਰੱਖਣਾ ਸਭ ਤੋਂ ਅਹਿਮ ਹੈ।

ਉਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਮੇਰੇ ਲਈ ਸਰਵਉਚ ਹੈ। ਜੇਕਰ ਕੋਈ ਅਧਿਕਾਰਤ ਬੁਲਾਵਾ ਅਇਆ ਤਾਂ ਮੈਂ ਜ਼ਰੂਰ ਹਾਜ਼ਰ ਹੋਵਾਂਗਾ। ਅਸੀਂ ਹਮੇਸ਼ਾਂ ਹੀ ਇਸ ਪਵਿੱਤਰ ਅਸਥਾਨ ਤੋਂ ਮਾਰਗਦਰਸ਼ਨ ਲੈਂਦੇ ਆਏ ਹਾਂ।”

Read Previous

ਸਰਦੂਲਗੜ੍ਹ ਵਿਖੇ ਤੇਜ਼ ਰਫਤਾਰ ਕਾਰ ਨੇ ਥਾਣੇਦਾਰ ਨੂੰ ਮਾਰੀ ਟੱਕਰ: ਮੌਕੇ ‘ਤੇ ਮੌਤ

Leave a Reply

Your email address will not be published. Required fields are marked *

Most Popular

error: Content is protected !!