ਸਰਦੂਲਗੜ੍ਹ ਵਿਖੇ ਤੇਜ਼ ਰਫਤਾਰ ਕਾਰ ਨੇ ਥਾਣੇਦਾਰ ਨੂੰ ਮਾਰੀ ਟੱਕਰ: ਮੌਕੇ ‘ਤੇ ਮੌਤ
ਸਰਦੂਲਗੜ੍ਹ, 29 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਰਦੂਲਗੜ੍ਹ ਵਿਖੇ ਇਕ ਦਰਦਨਾਕ ਹਾਦਸੇ ਦੌਰਾਨ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਦੀ ਮੌਕੇ ‘ਤੇ ਮੌਤ ਹੋ ਜਾਣ ਦੀ ਖ਼ਬਰ ਹੈ।
ਸਰਦੂਲਗੜ੍ਹ ਦੀ ਥਾਣਾ ਮੁਖੀ ਪੂਸ਼ਪਿੰਦਰ ਕੌਰ ਮੁਤਾਬਿਕ ਇਕ ਕਾਲੇ ਰੰਗ ਦੀ ਸਕੋਡਾ ਕਾਰ ਝੁਨੀਰ ਵਾਲੇ ਪਾਸੇ ਤੋਂ ਆ ਰਹੀ ਸੀ, ਜਿਸ ਵਲੋਂ ਝੁਨੀਰ ਵਿਖੇ ਵੀ ਇਕ ਬਜ਼ੁਰਗ ਵਿਅਕਤੀ ਨੂੰ ਫੇਟ ਮਾਰੀ ਸੀ।
ਇਸ ਘਟਨਾ ਬਾਰੇ ਝੁਨੀਰ ਦੀ 112 ਪੁਲਿਸ ਪਾਰਟੀ ਵਲੋਂ ਸਰਦੂਲਗੜ੍ਹ ਦੀ 112 ਟੀਮ ਨੂੰ ਗੱਡੀ ਸੂਚਿਤ ਗਿਆ।
ਜਦੋਂ ਇਸ ਥਾਣੇਦਾਰ ਵਲੋਂ ਤੇਜ਼ ਰਫਤਾਰ ਨਾਲ ਆਉਂਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਕਾਰ ਚਾਲਕ ਨੇ ਉਸ ਨੂੰ ਬੁਰੀ ਤਰਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਦੀ ਮੌਕੇ ਤੇ ਹੌ ਮੌਤ ਹੋ ਗਈ।
ਪੁਲਿਸ ਵਲੋਂ ਕਥਿਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Tags: Assistant Thanedar death DGP PUnjab Police officer accident punjab accident news punjab breaking news Punjab ploice Sardulgarh Acceident