ਵਾਲੀਬਾਲ ਸੀਨੀਅਰ ਸਟੇਟ ਲਈ ਮਾਨਸਾ ਦੀ ਟੀਮ ਦੇ ਟ੍ਰਾਇਲ 13 ਸਤੰਬਰ ਨੂੰ
ਸਰਦੁਲਗੜ੍ਹ, 08 ਸਤੰਬਰ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਹੀ ਸੀਨੀਅਰ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਮਾਨਸਾ ਜ਼ਿਲ੍ਹੇ ਵੱਲੋਂ ਲੜਕੇ ਤੇ ਲੜਕੀਆਂ ਦੀਆਂ ਟੀਮ ਭੇਜਣ ਲਈ ਖਿਡਾਰੀਆਂ ਦੇ ਟ੍ਰਾਇਲ 13 ਸਤੰਬਰ 2026 (ਐਤਵਾਰ) ਨੂੰ ਸਵੇਰੇ 9 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡੂਕੇ (ਮਾਨਸਾ) ਦੇ ਖੇਡ ਮੈਦਾਨ ਵਿੱਚ ਹੋਣਗੇ। ਇਹ ਜਾਣਕਾਰੀ ਵਾਲੀਬਾਲ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦੀਪ ਸਿੰਘ ਝੰਡੂਕੇ ਤੇ ਖਿਡਾਰੀ ਗੁਰਦੀਪ ਸਿੰਘ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਟ੍ਰਾਇਲਾਂ ‘ਚ ਭਾਗ ਲੈਣ ਵਾਲੇ ਸਾਰੇ ਖਿਡਾਰੀ ਤੇ ਉਨ੍ਹਾਂ ਦੇ ਕੋਚ ਸਾਹਿਬਾਨ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨ।