ਬਿਜਲੀ ਸੰਕਟ ‘ਤੇ ਕੇਂਦਰ ਨੂੰ ਜ਼ਿੰਮੇਵਾਰ ਦੱਸਣ ਤੋਂ ਪਹਿਲਾਂ ਪੰਜਾਬ ਸਰਕਾਰ ਆਪਣੀ ਕਾਰਗੁਜ਼ਾਰੀ ਦੱਸੇ – ਬੀਰੋਕੇ, ਸੋਢੀ

ਬਿਜਲੀ ਸੰਕਟ ‘ਤੇ ਕੇਂਦਰ ਨੂੰ ਜ਼ਿੰਮੇਵਾਰ ਦੱਸਣ ਤੋਂ ਪਹਿਲਾਂ ਪੰਜਾਬ ਸਰਕਾਰ ਆਪਣੀ ਕਾਰਗੁਜ਼ਾਰੀ ਦੱਸੇ - ਬੀਰੋਕੇ, ਸੋਢੀ

ਬਿਜਲੀ ਪ੍ਰਬੰਧਾਂ ਦੀ ਨਾਕਾਮੀ ‘ਤੇ ਬਿਜਲੀ ਮੰਤਰੀ ਚੁੱਪ

ਸਰਦੂਲਗੜ੍ਹ, 08 ਸਤੰਬਰ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਅੰਦਰ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਬਲਬੀਰ ਸਿੰਘ ਬੀਰੋਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨੇ ਰਾਜ ਦੇ ਬਿਜਲੀ ਮੰਤਰੀ ਦੇ ਬਿਅਨ ‘ਤੇ ਤਿੱਖੀ ਪ੍ਰਤੀਕਿਿਰਆ ਜ਼ਾਹਿਰ ਕੀਤੀ ਹੈ।

ਅਕਾਲੀ ਆਗੂ ਸੋਢੀ ਨੇ ਕਿਹਾ ਕਿ ਲੋਕਾਂ ਨੂੰ ਅਨੁਸਾਰ ਬਿਜਲੀ ਨਹੀਂ ਮਿਲ ਰਹੀ। ਖੇਤੀ ਤੇ ਸਨਅਤ ਸੈਕਟਰ ਬਿਜਲੀ ਦੀ ਕਮੀ ਕਾਰਨ ਸਖ਼ਤੇ ਵਿਚ ਹਨ। ਲਗਾਤਾਰ ਲੱਗਦੇ ਕੱਟਾਂ ਤੋਂ ਘਰੇਲੂ ਖਪਤਕਾਰ ਪ੍ਰੇਸ਼ਾਨ ਹਨ। ਬਿਜਲੀ ਮੰਤਰੀ ਵੱਲੋਂ ਕੇਂਦਰ ਸਰਕਾਰ ’ਤੇ ਇਲਜ਼ਾਮ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।ਉਨ੍ਹਾਂ ਕਿਹਾ ਕਿ ਸਰਕਾਰੀ ਥਰਮਲ ਪਲਾਂਟ ਆਪਣੀ ਸਮਰੱਥਾ ਅਨੁਸਾਰ ਬਿਜਲੀ ਉਤਪਾਦਨ ਕਿਉਂ ਨਹੀਂ ਕਰ ਰਹੇ, ਇਹ ਜਵਾਬਦੇਹੀ ਪੰਜਾਬ ਸਰਕਾਰ ਦੀ ਬਣਦੀ ਹੈ।

ਕੱਚੇ ਕਰਮਚਾਰੀਆਂ ਦੀ ਹੜਤਾਲ ਨੇ ਵੀ ਬਿਜਲੀ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਹੈ। ਅਧਿਕਾਰੀਆਂ ਦੀ ਅਣਗਹਿਲੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਹੜਤਾਲ ’ਤੇ ਬੈਠੇ ਕਰਮਚਾਰੀਆਂ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੀਦਾ ਹੈ।

ਉਕਤ ਆਗੂਆ ਨੇ ਕਿਹਾ ਕਿ ਜੇਕਰ ਬਿਜਲੀ ਮੰਤਰੀ ਆਪਣੇ ਵਿਭਾਗ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕਦੇ ਤਾਂ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਬਿਆਨ ਨਹੀਂ ਨਿਰਵਿਘਨ ਬਿਜਲੀ ਚਾਹੀਦੀ ਹੈ।

 

Read Previous

ਵਾਲੀਬਾਲ ਸੀਨੀਅਰ ਸਟੇਟ ਲਈ ਮਾਨਸਾ ਦੀ ਟੀਮ ਦੇ ਟ੍ਰਾਇਲ 13 ਸਤੰਬਰ ਨੂੰ

Leave a Reply

Your email address will not be published. Required fields are marked *

Most Popular

error: Content is protected !!