ਪੰਜਾਬ ਮੁਲਾਜ਼ਮ ਤੇ ਸਾਂਝਾ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਇਕੱਤਰਤਾ ਕੀਤੀ ਗਈ, ਮੁਲਾਜ਼ਮ ਆਗੂ ਵੱਲੋਂ ਸਰਕਾਰ ਦੇ ਨਾਂਹ ਪੱਖੀ ਵਤੀਰੇ ਦੀ ਨਿਖੇਧੀ

ਪੰਜਾਬ ਮੁਲਾਜ਼ਮ ਤੇ ਸਾਂਝਾ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਇਕੱਤਰਤਾ ਕੀਤੀ ਗਈ, ਮੁਲਾਜ਼ਮ ਆਗੂ ਵੱਲੋਂ ਸਰਕਾਰ ਦੇ ਨਾਂਹ ਪੱਖੀ ਵਤੀਰੇ ਦੀ ਨਿਖੇਧੀ

ਮੁਲਾਜ਼ਮ ਆਗੂ ਵੱਲੋਂ ਸਰਕਾਰ ਦੇ ਨਾਂਹ ਪੱਖੀ ਵਤੀਰੇ ਦੀ ਨਿਖੇਧੀ

ਸਰਦੂਲਗੜ੍ਹ, 21 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਮੁਲਾਜ਼ਮ ਤੇ ਸਾਂਝਾ ਫਰੰਟ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਮਾਨਸਾ ਵਿਖੇ ਹੋਈ। ਜਿਸ ਦੌਰਾਨ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆ ਮੰਗਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ।
ਜਥੇਬੰਦੀ ਦੇ ਸੂਬਾ ਕਨਵੀਨਰ ਗਗਨਦੀਪ ਸਿੰਘ ਭੁੱਲਰ ਨੇ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਨਾਂਹ ਪੱਖੀ ਵਤੀਰੇ ਦੀ ਨਿਖੇਧੀ ਕੀਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ। ਜਾਵੇ। ਮਹਿੰਗਾਈ ਭੱਤਾ ਜੋੜ ਕੇ ਮੁਲਾਜ਼ਮਾ ਦੀ ਬਕਾਇਆ ਰਾਸ਼ੀ ਜਾਰੀ ਜਾਵੇ। ਕੱਟੇ ਗਏ ਭੱਤੇ ਮੁੜ ਚਾਲੂ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਭੇਜੇ ਗਏ ਮੰਗ ਪੱਤਰ ਵਿਚ ਦਰਜ ਸਭ ਮੰਗਾਂ ਪ੍ਰਵਾਨ ਕਰਕੇ ਲਾਗੂ ਕੀਤੀਆਂ ਜਾਣ।
ਸੰਬੋਧਨ ਕਰਤਾ :
ਜ਼ਿਲ੍ਹਾ ਕਨਵੀਨਰ ਸਿਕੰਦਰ ਸਿੰਘ ਘਰਾਂਗਣਾ, ਬਿੱਕਰ ਸਿੰਘ ਮਾਖਾ, ਜਗਦੇਵ ਸਿੰਘ ਘੁਰਕਣ, ਰਾਜ ਕੁਮਾਰ ਰੰਗ, ਦਰਸ਼ਨ ਸਿੰਘ ਨੰਗਲ, ਦਰਸ਼ਨ ਸਿੰਘ ਜੋਗਾ ਨੇ ਵੀ ਇਕੱਤਰਤਾ ਦੌਰਾਨ ਸੰਬੋਧਨ ਕਰਦੇ ਹੋਏ ਸਰਕਾਰ ਨੂੰ ਮੰਗਾਂ ਮੰਨ ਲੈਣ ਦੀ ਅਪੀਲ ਕੀਤੀ।
ਹਾਜ਼ਰ ਸ਼ਖਸੀਅਤਾਂ :
ਅਜੈਬ ਸਿੰਘ ਅਲੀਸ਼ੇਰ, ਜਗਦੀਸ਼ ਰਾਏ, ਓਮ ਪ੍ਰਕਾਸ਼, ਮੇਜਰ ਸਿੰਘ ਬਾਜੇਵਾਲ, ਹਿੰਮਤ ਸਿੰਘ ਦੂਲੋਵਾਲ, ਬਿੱਕਰ ਸਿੰਘ ਮਘਾਣੀਆਂ, ਜੱਗਾ ਸਿੰਘ ਅਲੀਸ਼ੇਰ, ਸ਼ਿੰਦਰਪਾਲ, ਸੀਤਲ ਸਿੰਘ ਉਡਤ, ਗੁਰਜੰਟ ਸਿੰਘ, ਲੱਖਾ ਸਿੰਘ ਸਹਾਰਨਾ ਹਾਜ਼ਰ ਸਨ।

Read Previous

ਆਗਾਜ਼ ਵੂਮੈਨ ਕਲੱਬ ਵਲੋਂ ਲੋੜਵੰਦ ਮਹਿਲਾ ਦੀ ਆਰਥਿਕ ਮਦਦ

Leave a Reply

Your email address will not be published. Required fields are marked *

Most Popular

error: Content is protected !!