ਆਗਾਜ਼ ਵੂਮੈਨ ਕਲੱਬ ਵਲੋਂ ਲੋੜਵੰਦ ਮਹਿਲਾ ਦੀ ਆਰਥਿਕ ਮਦਦ

ਆਗਾਜ਼ ਵੂਮੈਨ ਕਲੱਬ ਵਲੋਂ ਲੋੜਵੰਦ ਮਹਿਲਾ ਦੀ ਆਰਥਿਕ ਮਦਦ

ਜ਼ਰੂਰੀ ਲੋੜਾਂ ਲਈ ਦਿੱਤੀ ਨਕਦ ਰਾਸ਼ੀ

ਸਰਦੂਲਗੜ੍ਹ, 17 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਮਾਜ ਸੇਵਾ ਤੇ ਲੋਕ ਭਲਾਈ ਕਾਰਜਾਂ ਨੂੰ ਮਿਸ਼ਨ ਬਣਾ ਕੇ ਸਰਦੂਲਗੜ੍ਹ ਵਿਖੇ ਕੰਮ ਕਰ ਰਹੇ ਆਗਾਜ਼ ਵੂਮੈਨ ਕਲੱਬ ਵਲੋਂ ਸ਼ਹਿਰ ਦੇ ਇਕ ਲੋੜਵੰਦ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਗਈ।
ਕਲੱਬ ਮੈਂਬਰ ਬਲਜਿੰਦਰ ਕੌਰ ਨੇ ਦੱਸਿਆ ਕਿ ਸਥਾਨਕ ਘੁਮਿਆਰ ਬਸਤੀ ਦੀ ਰਹਿਣ ਵਾਲੀ ਚਾਂਦਨੀ, ਪਤਨੀ ਛਿੰਦਾ ਰਾਮ, ਬਹੁਤ ਮੁਸ਼ਕਿਲ ਹਾਲਾਤਾਂ ਵਿਚ ਜੀਵਨ ਬਿਤਾ ਰਹੀ ਹੈ। ਉਸ ਦਾ ਪਤੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੈ, ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਹੈ। ਪਰਿਵਾਰ ਵਿਚ ਚਾਰ ਬੇਟੀਆਂ ਹਨ ਪਰ ਰੋਜ਼ੀ ਰੋਟੀ ਦਾ ਕੋਈ ਯੋਗ ਸਾਧਨ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਉਕਤ ਮਹਿਲਾ ਨੂੰ ਘਰ ਦੀਆਂ ਜ਼ਰੂਰੀ ਲੋੜਾਂ ਵਾਸਤੇ ਨਕਦ ਰਾਸ਼ੀ ਦੇ ਕੇ ਮਦਦ ਕੀਤੀ ਗਈ। ਇਸ ਮੌਕੇ ਹਰਜੀਤ ਕੌਰ, ਰਣਜੀਤ ਕੌਰ, ਕਮਲਜੀਤ ਕੌਰ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ।

Read Previous

ਕਣਕ ਦੇ ਖਰੀਦ ਪ੍ਰਬੰਧਾਂ ‘ਚ ਸਰਕਾਰ ਪੂਰੀ ਤਰਾਂ ਅਸਫਲ – ਭੂੰਦੜ

Leave a Reply

Your email address will not be published. Required fields are marked *

Most Popular

error: Content is protected !!