ਡਾ. ਰਵਨੀਤ ਕੌਰ ਦੂਜਿਆਂ ਲਈ ਪ੍ਰੇਰਨਾ ਸ੍ਰੋਤ – ਡਾ. ਸੰਧੂ
ਸਰਦੂਲਗੜ੍ਹ – 01 ਸਤੰਬਰ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਤੇ ਝੁਨੀਰ ਦੇ ਮੁਲਾਜ਼ਮਾਂ ਵੱਲੋਂ ਡਾ.ਰਵਨੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਦੀ ਸੇਵਾ ਮੁਕਤੀ ‘ਤੇ ਸ਼ਾਨਦਾਰ ਵਿਦਾਇਗੀ ਸਮਾਗਮ ਕਰਵਾਇਆ ਗਿਆ। ਸਮੂਹ ਸਟਾਫ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਤੋਹਫੇ ਦੇ ਕੇ ਨਿਵਾਜਿਆ ਗਿਆ।
ਡਾ.ਰਵਨੀਤ ਕੌਰ ਦੂਜਿਆਂ ਲਈ ਪ੍ਰੇਰਨਾ ਸ੍ਰੋਤ – ਡਾ. ਸੰਧੂ
ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਨੇ ਉਨ੍ਹਾਂ ਦੇ ਸੇਵਾ ਪ੍ਰੀਵਾਰਕ ਜੀਵਨ ਕਾਰਜ ਕਾਲ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਡਾ. ਰਵਨੀਤ ਕੌਰ ਦਾ ਇਮਾਨਦਾਰੀ ਨਾਲ ਨਿਭਾਇਆ ਬੇਦਾਗ ਸੇਵਾ ਕਾਰਜਕਾਲ ਦੂਜੇ ਮੁਲਜ਼ਮਾਂ ਲਈ ਪ੍ਰੇਰਤ ਸ੍ਰੋਤ ਹੈ। ਉਨ੍ਹਾਂ ਨੇ ਸਿਹਤ ਸੇਵਾਵਾਂ ‘ਚ ਸ਼ਲਾਘਾਯੋਗ ਸੁਧਾਰ ਕੀਤਾ। 1995 ‘ਚ ਨੌਕਰੀ ਹਾਸਲ ਕਰਨ ਉਪਰੰਤ ਉਨ੍ਹਾਂ ਨੇ ਪੰਜਾਬ ਦੇ ਬਠਿੰਡਾ, ਨਵਾਂ ਸ਼ਹਿਰ, ਤਰਨਤਾਰਨ, ਮੋਹਾਲੀ, ਗੁਰਦਾਸਪੁਰ, ਬੁਢਲਾਡਾ ਮਾਨਸਾ, ਕੀਰਤਪੁਰ ਸਾਹਿਬ, ਘੜੂਆਂ, ਨਵੀਂ ਦਿੱਲੀ ਵਿਖੇ ਸੇਵਾ ਨਿਭਾਈ। ਡਾ. ਰਵਨੀਤ ਕੌਰ ਇਕ ਬਹੁਤ ਚੰਗੇ ਖਾਨਦਾਨੀ ਪ੍ਰੀਵਾਰ ਨਾਲ ਸਬੰਧ ਰੱਖਦੇ ਹਨ, ਜਿੰਨ੍ਹਾਂ ਦੇ ਪਿਤਾ ਜੀ ਗੁਰਦਿਆਲ ਸਿੰਘ ਪੰਧੇਰ ਸੇਵਾ ਮੁਕਤ ਆਈ.ਪੀ.ਐਸ. ਅਫ਼ਸਰ ਹਨ।
ਹਾਜ਼ਰ ਸ਼ਖਸੀਅਤਾਂ :
ਇਸ ਮੌਕੇ ਸਾਬਕਾ ਸੀਨੀਅਰ ਮੈਡੀਕਲ ਅਫਸਰ ਡਾ. ਸੋਹਣ ਲਾਲ ਅਰੋੜਾ, ਡਾ.ਹਰਮੀਤ ਸਿੰਘ, ਡਾ. ਸਾਕਸ਼ੀ ਜਿੰਦਲ, ਡਿਪਟੀ ਮਾਸ ਮੀਡੀਆ ਅਫ਼ਸਰ ਤਿਰਲੋਕ ਸਿੰਘ, ਸੇਵਾ ਮੁਕਤ ਹੈਲਥ ਇੰਸਪੈਕਟਰ ਹੰਸਰਾਜ, ਸਿਹਤ ਇੰਸਪੈਕਟਰ ਗੁਰਪਾਲ ਸਿੰਘ, ਨਿਰਮਲ ਕੌਰ, ਹਰਜੀਤ ਕੌਰ, ਗੁਰਵਿੰਦਰ ਕੌਰ, ਜਗਬੀਰ ਸਿੰਘ ਬਿੰਟਾ, ਸੁਖਵਿੰਦਰ ਸਿੰਘ ਸੁੱਖੀ ਪ੍ਰਧਾਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸੁਖਵਿੰਦਰ ਕੌਰ, ਸਬਨੀਤ ਕੌਰ, ਮਨਰਾਜ ਸਿੰਘ, ਸਿਹਤ ਕਰਮਚਾਰੀ ਵਿਨੋਜ ਜੈਨ, ਸਤਨਾਮ ਸਿੰਘ ਚਹਿਲ, ਜੀਵਨ ਸਿੰਘ ਸਹੋਤਾ, ਜੀਵਨ ਸਿੰਘ ਸੰਘਾ, ਰੁਪਿੰਦਰ ਸਿੰਘ ਮਾਨ, ਤਰਨਜੀਤ ਕੌਰ ਹਾਜ਼ਰ ਸਨ।