ਪਾਰਟੀ ਅਸਲੀ ਰਾਹ ਤੋਂ ਭਟਕੀ – ਰਾਘਵ ਚੱਡਾ
ਸਰਦੂਲਗੜ੍ਹ, 24 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਦੀ ਸਿਆਸਤ ਵਿਚ ਅੱਜ ਇਕ ਵੱਡਾ ਰਾਜੀਨਤਿਕ ਭੁਚਾਲ ਅਇਆ। ਆਮ ਆਦਮੀ ਪਾਰਟੀ ਦੇ ਪੰਜਾਬ ਨਾਲ ਸਬੰਧਤ 6 ਰਾਜ ਸਭਾ ਮੈਂਬਰਾਂ ਵਲੋਂ ਆਪ ਨੂੰ ਅਲਵਿਦਾ ਆਖ ਦਿੱਤਾ ਗਿਆ। ਜਿਸ ਬਾਰੇ ਆਪ ਦੇ ਕੱਦਾਵਰ ਆਗੂ ਰਾਘਵ ਛੱਡਾ ਨੇ ਜਾਣਕਾਰੀ ਜਨਤਕ ਕੀਤੀ ਹੈ।
ਕੀਹਨੇ-ਕੀਹਨੇ ਛੱਡੀ ਪਾਰਟੀ :
ਪਾਰਟੀ ਛੱਡਣ ਵਾਲਿਆਂ ‘ਚ ਰਾਘਵ ਚੱਡਾ, ਹਰਭਜਨ ਸਿੰਘ, ਵਿਕਰਮ ਸਾਹਨੀ, ਅਸ਼ੋਕ ਮਿੱਤਲ, ਸੰਦੀਪ ਪਾਠਕ ਰਾਸ਼ਟਰੀ ਸੰਗਠਨ ਸਕੱਤਰ, ਸਵਾਤੀ ਮਾਲੀਵਾਲ ਪੰਜਾਬ ਨਾਲ ਸਬੰਧਤ ਰਾਜ ਸਭਾ ਸੰਸਦ ਹਨ।
ਪਾਰਟੀ ਅਸਲੀ ਰਾਹ ਤੋਂ ਭਟਕੀ – ਰਾਘਵ ਚੱਡਾ
ਇਕ ਪੱਤਰਕਾਰ ਮਿਲਣੀ ਦੌਰਾਨ ਰਾਘਵ ਚੱਡਾ ਨੇ ਕਿਹਾ ਕਿ ਉਹ ਪਾਰਟੀ ਜਿਸ ਲਈ ਮੈਂ ਦਿਨ ਰਾਤ ਇਕ ਕੀਤਾ, ਹੁਣ ਅਸਲੀ ਰਾਹ ਤੋਂ ਭਟਕ ਗਈ ਹੈ। ਪਾਰਟੀ ਦੇ ਕਰਤਾ ਧਰਤਾ ਨਿੱਜੀ ਹਿਤਾਂ ਨੂੰ ਪਹਿਲ ਦੇਣ ਲੱਗੇ ਹਨ। ਜਿਸ ਕਰਕੇ ਹੁਣ ਪਾਰਟੀ ਲਈ ਕੰਮ ਕਰਨ ਸਾਡੇ ਲਈ ਔਖਾ ਹੈ। ਆਪ ਆਗੂ ਨੇ ਕਿਹਾ ਕਿ ਰਾਜ ਸਭਾ ‘ਚ ਸਾਡੇ 10 ਮੈਂਬਰ ਹਨ, ਅਸੀਂ ਦੋ ਤਿਹਾਈ ਬਹੁਮਤ ਨਾਲ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਰਹੇ ਹਾਂ।