ਵਿਰਾਸਤੀ ਤਿਉਹਾਰ ਮਾਨਉਣੇ ਜ਼ਰੂਰੀ – ਰਾਜ ਸੋਢੀ
ਸਰਦੂਲਗੜ੍ਹ, 22 ਅਗਸਤ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਤੀਆਂ ਦਾ ਤਿਉਹਾਰ ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਗਿਆ। ਵਿਿਦਆਰਥਣਾਂ ਦੇ ਵੱਲੋਂ ਗਿੱਧਾ, ਕਿੱਕਲੀ ਸਮੇਤ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਗਈ। ਸੰਸਥਾ ਦੇ ਮੈਨੇਜ਼ਿੰਗ ਡਾਇਰੈਕਟਰ ਰਾਜ ਸੋਢੀ ਨੇ ‘ਤੀਆਂ ਤੀਜ ਦੀਆਂ’ ਦਾ ਕੁੜੀਆਂ ਦੇ ਜੀਵਨ ਵਿਚ ਮਹੱਤਵ ਤੇ ਇਤਿਹਾਸ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜਿਹੇ ਵਿਰਾਸਤੀ ਤਿਓਹਾਰ ਜ਼ਰੂਰ ਮਨਾਉਣੇ ਚਾਹੀਦੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਜਸਪਾਲ ਕੌਰ, ਰਕਸ਼ਾ ਰਾਣੀ, ਰੇਖਾ ਰਾਣੀ, ਅਮਨਦੀਪ ਕੌਰ, ਸਿੰਬਲ ਪਾਲ, ਹਰਪ੍ਰੀਤ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।