ਪੈਨਸ਼ਨ ਨਾ ਮਿਲਣ ‘ਤੇ ਮੁਲਾਜ਼ਮਾਂ ‘ਚ ਰੋਸ, ਲਾਈਫ ਸਰਟੀਫਿਕੇਟ ਮੰਗ ਕੇ ਕੀਤਾ ਜਾ ਰਿਹੈ ਪਰੇਸ਼ਾਨ- ਫਤਿਹਪੁਰ

ਪੈਨਸ਼ਨ ਨਾ ਮਿਲਣ ‘ਤੇ ਮੁਲਾਜ਼ਮਾਂ ‘ਚ ਰੋਸ, ਲਾਈਫ ਸਰਟੀਫਿਕੇਟ ਮੰਗ ਕੇ ਕੀਤਾ ਜਾ ਰਿਹੈ ਪਰੇਸ਼ਨ- ਫਤਿਹਪੁਰ

ਪੈਨਸ਼ਨ ਨਾ ਮਿਲਣ ‘ਤੇ ਮੁਲਾਜ਼ਮਾਂ ‘ਚ ਰੋਸ, ਲਾਈਫ ਸਰਟੀਫਿਕੇਟ ਮੰਗ ਕੇ ਕੀਤਾ ਜਾ ਰਿਹੈ ਪਰੇਸ਼ਨ- ਫਤਿਹਪੁਰ

ਸਰਦੂਲਗੜ੍ਹ, 5 ਮਈ 2026 (ਪ੍ਰਕਾਸ਼ ਸਿੰਘ ਜ਼ੈਲਦਾਰ)

ਪੰਜਾਬ ਸਰਕਾਰ ਵਲੋਂ ਸੇਵਾ ਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਜਾਰੀ ਨਾ ਕਰਨ ‘ਤੇ ਪੈਨਸ਼ਨਰਾਂ ‘ਚ ਸਰਕਾਰ ਦੇ ਪ੍ਰਤੀ ਭਾਰੀ ਰੋਸ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ‘ਟੈਕਨੀਕਲ ਐਂਡ ਇੰਪਲਾਈਜ਼ ਯੂਨੀਅਨ ਪੰਜਾਬ’ ਦੇ ਸੂਬਾ ਪ੍ਰੈਸ ਸਕੱਤਰ ਬਾਬੂ ਸਿੰਘ ਫਤਿਹਪੁਰ ਨੇ ਦੱਸਿਆ ਕਿ 5 ਮਈ ਤੱਕ ਵੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਖਾਤਿਆਂ ਵਿਚ ਨਹੀਂ ਪਾਈ ਗਈ। ਜਿਸ ਕਰਕੇ ਮੁਲਾਜ਼ਮਾਂ ਨੂੰ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਵਾਰ-ਵਾਰ ਡਿਜ਼ੀਲਟਲ ਲਾਈਫ ਸਰਟੀਫਿਕੇਟ ਮੰਗਣ ਕਰਕੇ ਮੁਲਾਜ਼ਮ ਪਰੇਸ਼ਾਨ ਹੋ ਰਹੇ ਹਨ, ਜਦੋਂ ਕਿ ਸਾਰੇ ਪੈਨਸ਼ਨਰ ਆਪੋ ਆਪਣਾ ਲਾਈਫ ਸਰਟੀਫਿਕੇਟ ਸਮੇਂ ਸਿਰ ਜਮ੍ਹਾਂ ਕਰਵਾ ਚੁੱਕੇ ਹਨ।

ਮੁਲਾਜ਼ਮ ਆਗੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਨਸ਼ਨ ਰਾਸ਼ੀ ਖਾਤਿਆਂ ‘ਚ ਜਲਦੀ ਪਾਈ ਜਾਵੇ।

Read Previous

ਬੇਅਦਬੀ ਕਾਨੂੰਨ ‘ਤੇ ਪੰਥਕ ਹਲਕਿਆਂ ‘ਚੋਂ ਵੱਡੀ ਖ਼ਬਰ, ਸਪੀਕਰ ਸੰਧਵਾਂ ਨੂੰ ਅਕਾਲ ਤਖ਼ਤ ‘ਤੇ ਬੁਲਾਉਣ ਦੀ ਚਰਚਾ

Leave a Reply

Your email address will not be published. Required fields are marked *

Most Popular

error: Content is protected !!