ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ‘ਚ ਮੈਗਾ ਪੀ.ਟੀ.ਐਮ.,ਏਸ਼ੀਅਨ ਖੇਡਾਂ ਦੇ ਕਾਂਸੀ ਤਮਗਾ ਜੇਤੂ ‘ਸਤਨਾਮ ਸਿੰਘ’ ਦਾ ਸਨਮਾਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ‘ਚ ਮੈਗਾ ਪੀ.ਟੀ.ਐਮ.

ਏਸ਼ੀਅਨ ਖੇਡਾਂ ਦੇ ਕਾਂਸੀ ਤਮਗਾ ਜੇਤੂ ‘ਸਤਨਾਮ ਸਿੰਘ’ ਦਾ ਸਨਮਾਨ

ਸਰਦੂਲਗੜ੍ਹ, 9 ਅਕਤੂਬਰ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਏਸ਼ੀਅਨ ਮੈਡਲਿਸਟ ਸਤਨਾਮ ਸਿੰਘ ਦਾ ਸਨਮਾਨ :
ਪਿੰਡ ਤੇ ਸਕੂਲ ਦਾ ਨਾਮ ਰੌਸ਼ਨ ਕਰਨ ਵਾਲੇ ਰੋਇੰਗ ਖਿਡਾਰੀ ਸਤਨਾਮ ਸਿੰਘ ਨੂੰ ਉਸ ਦੇ ਸ਼ੁਰੂ ਦੇ ਕਲਾਸ ਅਧਿਆਪਕਾ ਮੈਡਮ ਰਿੰਕੂ ਵੱਲੋਂ ਉਲੀਕੇ ਗਏ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਨੇ ਏਸ਼ੀਅਨ ਖੇਡਾਂ 2026 ਦੌਰਾਨ ਰੋਇੰਗ ਮੁਕਾਬਲੇ ‘ਚ ਕਾਂਸੀ ਦਾ ਤਮਗ਼ਾ ਜਿੱਤ ਕੇ ਪੂਰੇ ਦੲਸ਼ ਦਾ ਨਾਮ ਰੋਸ਼ਨ ਕੀਤਾ ਹੈ। ਜੇਤੂ ਖਿਡਾਰੀ ਨੇ ਨੇ ਵਿ ਦਿਆਰ ਥੀਆਂ ਨਾਲ ਆਪਣੇ ਖੇਡ ਜੀਵਨ ਦੇ ਤਜਰਬੇ ਸਾਂਝੇ ਕੀਤੇ ਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ।

ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਵੱਲੋਂ ਵਧਾਈ :
ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਸਤਨਾਮ ਸਿੰਘ ਦੀ ਸ਼ਾਨਦਾਰ ਖੇਡ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੇ ਸਮੁੱਚੇ ਪ੍ਰੀਵਾਰ ਤੇ ਮੁੱਢਲੇ ਕੋਚ ਹੈਡਮਾਸਟਰ ਹਰਭਜਨ ਸਿੰਘ ਜ਼ੈਲਦਾਰ ਨੂੰ ਵਧਾਈ ਦਿੱਤੀ।

ਸਤਨਾਮ ਸਿੰਘ ਦੇਸ਼ ਦਾ ਮਾਣ –ਹੈੱਡਮਾਸਟਰ ਹਰਭਜਨ ਸਿੰਘ
ਇਸ ਮੌਕੇ ਹੈੱਡਮਾਸਟਰ ਹਰਭਜਨ ਸਿੰਘ ਜ਼ੈਲਦਾਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਤਨਾਮ ਸਿੰਘ ਨੇ ਪੂਰੇ ਦੇਸ਼ ਦਾ ਮਾਣ ਹੈ। ਜਿਸ ਨੇ ਲਗਾਤਾਰ ਦੂਜੀ ਵਾਰ ਏਸ਼ੀਅਨ ਖੇਡਾਂ ‘ਚੋਂ ਦੇਸ਼ ਲਈ ਤਮਗਾ ਹਾਸਲ ਕਰਕੇ ਮੁਲਕ ਦਾ ਮਾਣ ਵਧਾਇਆ ਹੈ।

ਮੰਚ ਦਾ ਸੰਚਾਲਨ ਗੁਰਸੇਵਕ ਸਿੰਘ, ਜਸਵੀਰ ਕੌਰ, ਗੁਰਪ੍ਰੀਤ ਸਿੰਘ ਨੇ ਕੀਤਾ। ਇਸ ਪ੍ਰੋਗਰਾਮ ਦੌਰਾਨ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਚੱਲ ਰਹੇ ਅੰਗਰੇਜ਼ੀ ਦੇ ਪ੍ਰੋਗਰਾਮ ‘ਚ ਵਿਸ਼ੇਸ਼ ਪ੍ਰਾਪਤੀ ਕਰਨ ਵਾਲੇ ਇਸ ਸਕੂਲ ਦੇ ਵਿਦਿਆਥੀਆਂ ਦੇ ਨਾਲ ਸਕੂਲ ਦੇ ਰਹਿ ਚੁੱਕੇ ਵ ਦਿਆਰਥੀ ਗੁਰਜੀਤ ਸਿੰਘ ਬੈਂਕ ਮੈਨੇਜਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਿੰਦਰ ਸਿੰਘ, ਮੈਡਮ ਸੁਰਿੰਦਰ ਕੌਰ, ਮੈਡਮ ਰਿੰਕੂ, ਨੀਤਿਕਾ, ਸੋਨਮ, ਗੁਰਸੇਵਕ ਸਿੰਘ ਝੁਨੀਰ, ਗੁਰਪਾਸ ਸਿੰਘ, ਜਗਦੀਸ਼ ਸਿੰਘ ਸਰਪੰਚ, ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਮੈਨ ਸੁਖਪ੍ਰੀਤ ਕੌਰ, ਸਤਨਾਮ ਸਿੰਘ ਦੇ ਮਾਤਾ-ਪਿਤਾ ਤੇ ਉਨ੍ਹਾਂ ਦੇ ਪਹਿਲੇ ਕੋਚ ਹਰਭਜਨ ਸਿੰਘ ਜ਼ੈਲਦਾਰ, ਉਪਕਾਰ ਬਾਂਸਲ, ਮਨਜੀਤ ਕੌਰ, ਮਨਜੀਤ ਸਿੰਘ, ਕੁਲਵੰਤ ਸਿੰਘ ਕੈਂਪ ਮੈਨੇਜਰ ਹਾਜ਼ਰ ਸਨ।

Read Previous

Punjabi University Contract Teachers Burn Effigy of Vice-Chancellor

Leave a Reply

Your email address will not be published. Required fields are marked *

Most Popular

error: Content is protected !!