ਲੁਧਿਆਣਾ ਤੋਂ ਅਗਵਾਹ ਕੀਤੀ ਗਾਇਕਾ ਦਾ ਕਤਲ, ਨੀਲੋਂ ਨਹਿਰ ‘ਚੋਂ ਲਾਸ਼ ਬਰਾਮਦ

ਲੁਧਿਆਣਾ ਤੋਂ ਅਗਵਾਹ ਕੀਤੀ ਗਾਇਕਾ ਦਾ ਕਤਲ, ਨੀਲੋਂ ਨਹਿਰ ‘ਚੋਂ ਲਾਸ਼ ਬਰਾਮਦ

ਲੁਧਿਆਣਾ ਤੋਂ ਅਗਵਾਹ ਕੀਤੀ ਗਾਇਕਾ ਦਾ ਕਤਲ, ਨੀਲੋਂ ਨਹਿਰ ‘ਚੋਂ ਲਾਸ਼ ਬਰਾਮਦ

ਸਰਦੂਲਗੜ੍ਹ, 19 ਮਈ 2026 (ਪ੍ਰਕਾਸ਼ ਸਿੰਘ ਜ਼ੈਲਦਾਰ)

ਲੁਧਿਆਣਾ ਤੋਂ ਕੁਝ ਦਿਨ ਪਹਿਲਾਂ ਅਗਵਾਹ ਕੀਤੀ ਪੰਜਾਬੀ ਗਾਇਕਾ ਇੰਦਰ ਕੌਰ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਿਕ ਇੰਦਰ ਕੌਰ ਦੀ ਇੰਸਟਾਗਰਾਮ ‘ਤੇ ਕਿਸੇ ਲੜਕੇ ਨਾਲ ਦੋਸਤੀ ਹੋ ਗਈ, ਜੋ ਉਸ ਨੂੰ ਜਬਰਦਸਤੀ ਖ਼ੁਦ ਨਾਲ ਵਿਆਹ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ। ਇੰਦਰ ਕੌਰ ਵੱਲੋਂ ਮਨ੍ਹਾਂ ਕਰਨ ‘ਤੇ 6 ਦਿਨ ਪਹਿਲਾਂ ਉਸ ਨੂੰ ਹਥਿਆਰਾਂ ਦੀ ਨੋਕ ‘ਤੇ ਅਗਵਾਹ ਕਰ ਲਿਆ ਗਿਆ। ਜਿਸ ਦੀ ਲਾਸ਼ ਅੱਜ ਨੀਲੋਂ ਨਹਿਰ ‘ਚੋਂ ਬਰਾਮਦ ਹੋਈ ਹੈ।

ਜ਼ਿਕਰ ਯੋਗ ਹੈ ਕਿ ਇੰਦਰ ਕੌਰ ਦੀ ਜਿਸ ਲੜਕੇ ਨਾਲ ਦੋਸਤੀ ਸੀ, ਉਹ ਮੋਗਾ ਸ਼ਹਿਰ ਨਾਲ ਸਬੰਧਤ ਹੈ ਤੇ ਇਸ ਵਕਤ ਵਿਦੇਸ਼ ਵਿਚ ਰਹਿ ਰਿਹਾ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕਥਿਤ ਦੋਸ਼ੀ ਨਿਪਾਲ ਦੇ ਰਸਤੇ ਪੰਜਾਬ ਅਇਆ ਤੇ ਇਸੇ ਰਸਤੇ ਵਾਪਸ ਭੱਜ ਗਿਆ ਦੱਸਿਆ ਜਾਂਦਾ ਹੈ।

ਪੁਲਿਸ ਵੱਲੋਂ ਮ੍ਰਿਤਕਾ ਦੇ ਭਰਾ ਦੇ ਬਿਆਨਾਂ ‘ਤੇ ਪਰਚਾ ਦਰਜ ਕਰਨ ਉਪਰੰਤ ਡੁੰਘਾਈ ਨਾਲ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ

 

Read Previous

ਤੇਲ ਕੀਮਤਾਂ ਵਧਣ ਦੇ ਆਸਾਰ, ਪੈਟਰੋਲੀਅਮ ਮੰਤਰੀ ਨੇ ਦਿੱਤੇ ਸੰਕੇਤ

Leave a Reply

Your email address will not be published. Required fields are marked *

Most Popular

error: Content is protected !!