ਤੇਲ ਕੀਮਤਾਂ ਵਧਣ ਦੇ ਆਸਾਰ, ਪੈਟਰੋਲੀਅਮ ਮੰਤਰੀ ਨੇ ਦਿੱਤੇ ਸੰਕੇਤ
ਸਰਦੂਲਗੜ੍ਹ, 12 ਮਈ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਉਣ ਵਾਲੇ ਦਿਨਾਂ ‘ਚ ਤੇਲ ਦੀਆਂ ਕੀਮਤਾਂ ਵਧਣ ਦੇ ਸੰਕੇਤ ਦਿੱਤੇ ਹਨ। ਇਕ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਇਸ ਵਕਤ ਭਾਰੀ ਵਿਤੀ ਦਬਾਅ ਹੇਠ ਹਨ, ਜਿਸ ਕਾਰਨ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ ।
ਤੇਲ ਕੰਪਨੀਆਂ ਨੂੰ ਘਾਟਾ :
ਕੇਂਦਰੀ ਮੰਤਰੀ ਨੇ ਕਿਹਾ ਕਿ ਤੇਲ ਕੰਪਨੀਆਂ ਦੀ ਵਿਤੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੰਪਨੀਆਂ ਨੂੰ ਹਰ ਰੋਜ਼ ਤਕਰੀਬਨ 1000 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਤੇਲ ਭੰਡਾਰ ਦੀ ਕਮੀ ਨਹੀਂ :
ਮੰਤਰੀ ਪੁਰੀ ਨੇ ਦੱਸਿਆ ਕਿ ਦੇਸ਼ ਵਿਚ ਤੇਲ ਭੰਡਾਰ ਦੀ ਕੋਈ ਕਮੀ ਨਹੀਂ। ਉਨ੍ਹਾਂ ਮੁਤਾਬਿਕ ਕੱਚਾ ਤੇਲ ਤੇ ਐਲ.ਐਨ.ਜੀ. 60 ਦਿਨਾਂ ਲਈ, ਐਲ.ਪੀ.ਜੀ. ਦਾ 45 ਦਿਨਾਂ ਲਈ ਸਟਾਕ ਮੌਜੂਦ ਹੈ। ਇਸ ਤੋਂ ਇਲਾਵਾ ਐਲ.ਪੀ.ਜੀ. ਉਤਪਾਦਨ ਵਿਚ ਪਹਿਲਾਂ ਨਾਲੋਂ 20 ਹਾਜ਼ਰ ਟਨ ਦਾ ਵਾਧਾ ਵੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਬਣੇ ਤਣਾਅਪੂਰਨ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੂੰ ਕੁਝ ਸਖ਼ਤ ਫੈਸਲੇ ਵੀ ਲੈਣੇ ਪੈ ਸਕਦੇ ਹਨ।