ਅਧਿਆਪਕਾਂ ਦੇ ਸਵਾਲਾਂ ਤੋਂ ਭੱਜੀ ਸਰਕਾਰ – ਨਰਿੰਦਰ ਮਾਖਾ
ਸਰਦੂਲਗੜ੍ਹ, 8 ਮਈ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਸ਼ੁਕਰਾਨਾ ਯਾਤਰਾ ਅੱਜ ਮਾਨਸਾ ‘ਚ ਪਹੁੰਚਣ ਤੋਂ ਪਹਿਲਾਂ ਪੰਜਾਬ ਪੁਲਿਸ ਵਲੋਂ ਕੁਝ ਅਧਿਆਪਕ ਨੂੰ ਆਗੂਆਂ ਹਿਰਾਸਤ ਵਿਚ ਲਏ ਜਾਣ ਦੀ ਖ਼ਬਰ ਹੈ।
ਗ੍ਰਿਫਤਾਰ ਅਧਿਆਪਕ:
ਜਾਣਕਾਰੀ ਮੁਤਾਬਿਕ ਅੱਜ ਤੜਕਸਾਰ ਜੀ.ਟੀ.ਯੂ. ਦੇ ਆਗੂ ਦਰਸ਼ਨ ਸਿੰਘ ਜਟਾਣਾ, ਡੀ.ਟੀ.ਐਫ. ਦੇ ਕਰਮਜੀਤ ਸਿੰਘ ਤਾਮਕੋਟ, ਕੁਲਦੀਪ ਸਿੰਘ ਅੱਕਾਂਵਾਲੀ, ਐਨ.ਐਸ.ਕਿਊ.ਐਫ. ਦੇ ਗੁਰਪ੍ਰੀਤ ਭੀਖੀ, 3704 ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾ ਨੂੰ ਗ੍ਰਿਫਤਾਰੀ ਉਪਰੰਤ ਸਰਦੂਲਗੜ੍ਹ ਤੇ ਕੋਟਧਰਮੂ ਦੇ ਥਾਣਿਆਂ ‘ਚ ਬੰਦ ਕਰ ਦਿੱਤਾ।
ਅਧਿਆਪਕਾਂ ਦੇ ਸਵਾਲਾਂ ਤੋਂ ਭੱਜੀ ਸਰਕਾਰ–ਨਰਿੰਦਰ ਮਾਖਾ
ਅਧਿਆਪਕ ਆਗੂ ਨੇ ਕਿਹਾ ਕਿ ਇਹ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ। ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ, ਡੀ.ਏ. ਦੀ ਬਕਾਇਆ ਰਾਸ਼ੀ ਜਾਰੀ ਕਰਨ, ਗੈਰ ਵਿਦਿਅਕ ਕੰਮਾਂ ਤੋਂ ਛੋਟ ਜਿਹੀਆਂ ਮੰਗਾਂ ਨੂੰ ਲੈ ਕੇ ਅਧਿਆਪਕ ਮੁੱਖ ਮੰਤਰੀ ਨਾਲ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਸਨ ਪਰ ਸਰਕਾਰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਹੈ।
ਇਸ ਮੌਕੇ ਗਰਦਾਸ ਸਿੰਘ ਰਾਏਪੁਰ, ਬਲਵਿੰਦਰ ਸਿੰਘ ਉਲਕ, ਹਰਦੀਪ ਸਿੰਘ ਰੋੜੀ, ਮੇਜਰ ਸਿੰਘ ਰੋੜੀ, ਜਗਜੀਵਨਜੋਤ ਸਿੰਘ, ਸਵਰਨ ਸਿੰਘ, ਲਖਵਿੰਦਰ ਸਿੰਘ ਮਾਨ, ਗੁਰਵਿੰਦਰ ਸਿੰਘ ਨੇ ਸਬੰਧਤ ਥਾਣਿਆਂ ਮੂਹਰੇ ਪਹੁੰਚ ਕੇ ਅਧਿਆਪਕ ਗ੍ਰਿਫਤਾਰ ਕੀਤੇ ਗਏ ਅਧਿਆਪਕ ਸਾਥੀਆਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ।