ਮਾਨਸਾ ਦੇ ਸਾਧੂਵਾਲਾ ਪਿੰਡ ‘ਚ ਮਨਾਇਆ ਬਾਬਾ ਸਾਹਬ ਡਾ.ਬੀ.ਆਰ. ਅੰਬੇਡਕਰ ਦਾ ਜਨਮ ਦਿਵਸ, ਬੱਚਿਆਂ ਨੂੰ ਕਾਪੀਆਂ ਵੰਡੀਆਂ

ਮਾਨਸਾ ਦੇ ਸਾਧੂਵਾਲਾ ਪਿੰਡ ‘ਚ ਮਨਾਇਆ ਬਾਬਾ ਸਾਹਬ ਡਾ.ਬੀ.ਆਰ. ਅੰਬੇਡਕਰ ਦਾ ਜਨਮ ਦਿਵਸ, ਬੱਚਿਆਂ ਨੂੰ ਕਾਪੀਆਂ ਵੰਡੀਆਂ

,ਬੱਚਿਆਂ ਨੂੰ ਕਾਪੀਆਂ ਵੰਡੀਆਂ

ਸਰਦੂਲਗੜ੍ਹ, 14 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਪਿੰਡ ਸਾਧੂਵਾਲਾ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਸਾਹਬ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ।

ਰਵਿਦਾਸ ਧਰਮਸ਼ਾਲਾ ਵਿੱਚ ਰੱਖੇ ਗਏ ਸਮਾਗਮ ਦੌਰਾਨ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਬਾਬਾ ਸਾਹਬ ਦੇ ਜੀਵਨ ਤੇ ਝਾਤ ਪਾਉਂਦੇ ਹੋਏ ਕਿਹਾ ਕਿ ਭਾਰਤ ਦੇਸ਼ ਲਈ ਜੋ ਵੱਡਮੁੱਲਾ ਯੋਗਦਾਨ ਬਾਬਾ ਸਾਹਬ ਨੇ ਪਾਇਆ, ਉਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ।ਉਹ ਹਮੇਸ਼ਾਂ ਲੋੜੜੰਦ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ। ਸਾਨੂੰ ਸਾਰਿਆ ਨੂੰ ਉਨ੍ਹਾਂ ਦੀ ਸੋਚ ‘ਤੇ ਚੱਲਣਾ ਚਾਹੀਦਾ ਹੈ। ਰਾਜੂ ਸਾਧੂਵਾਲਾ ਨੇ ਕਿਹਾ ਕਿ ਹਰ ਬੱਚੇ ਦਾ ਸਿੱਖਿਅਤ ਹੋਣਾ ਜ਼ਰੂਰੀ ਹੈ, ਇਕ ਸਿੱਖਿਅਤ ਵਿਅਕਤੀ ਹੀ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕਦਾ ਹੈ।

ਇਸ ਮੌਕੇ ਉੱਦਮੀ ਨੌਜਵਾਨਾਂ ਵਲੋਂ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਕਾਪੀਆਂ ਵੀ ਵੰਡੀਆਂ ਗਈਆਂ। ਜਸਵੀਰ ਸਿੰਘ ਸਰਪੰਚ, ਬਾਹਲਾ ਮਾਹਲ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Read Previous

ਬੇਅਦਬੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ, ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ – ਮੁੱਖ ਮੰਤਰੀ

Read Next

ਸਰਦੂਲਗੜ੍ਹ ਦੀਆਂ ਮੰਡੀਆਂ ਵਿਚ ਕਈ-ਕਈ ਦਿਨਾਂ ਤੋਂ ਬੈਠੇ ਨੇ ਕਿਸਾਨ, ਖਰੀਦ ਪ੍ਰਬੰਧਾਂ ‘ਚ ਸੁਧਾਰ ਨਾ ਹੋਇਆ ਤਾਂ ਕਰਾਂਗੇ ਸੰਘਰਸ਼–ਬਿਕਰਮ ਸਿੰਘ ਮੋਫਰ

Leave a Reply

Your email address will not be published. Required fields are marked *

Most Popular

error: Content is protected !!