ਬੇਅਦਬੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ, ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ – ਮੁੱਖ ਮੰਤਰੀ

ਬੇਅਦਬੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ, ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ-ਮੁੱਖ ਮੰਤਰੀ

ਬਿੱਲ ਪਾਸ ਕਰਨਾ ਹੀ ਨਹੀਂ ਲਾਗੂ ਕਰਾਉਣਾ ਵੀ ਜ਼ਰੂਰੀ-ਧਾਮੀ

ਸਰਦੂਲਗੜ੍ਹ, 14 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਨੂੰ ਰੋਕਣ ਲਈ ਬੀਤੇ ਕੱਲ੍ਹ ਵਿਧਾਨ ਸਭਾ ‘ਚ ਲਿਆਦਾਂ ਗਿਆ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋ ਗਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਇਸ ਬਿੱਲ ਵਾਸਤੇ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਗਈ ਹੈ। ਬੇਅਦਬੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਦੀ ਜ਼ਮਾਨਤ ਨਾ ਹੋ ਸਕੇ ਤੇ ਨਾ ਹੀ ਛੁੱਟੀ ਮਿਲ ਸਕੇ ਅਜਿਹੀ ਤਜਵੀਜ਼ ਰੱਖੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਿੱਲ ਨੂੰ ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ ਪਰ ਅਸੀ ਭਾਗਾਂ ਵਾਲੇ ਹਾਂ ਕਿ ਇਹ ਸੇਵਾ ਸਾਡੇ ਹਿੱਸੇ ਆਈ।
ਸ਼੍ਰੋਮਣੀ ਕਮੇਟੀ ਦਾ ਪ੍ਰਤੀਕਰਮ :
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਬਿੱਲ ਨੂੰ ਸਾਕਾਰਾਤਮਕ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਬਿੱਲ ਪਾਸ ਕਰਨਾ ਹੀ ਨਹੀਂ ਸਗੋਂ ਇਸ ਨੂੰ ਲਾਗੂ ਕਰਾਉਣਾ ਵੱਡੀ ਗੱਲ ਹੈ। ਅਜੇ ਤੱਕ ਸਿੱਖ ਕੌਮ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਇਨਸਾਫ਼ ਨਹੀਂ ਮਿਿਲਆ। ਕਮੇਟੀ ਪ੍ਰਧਾਨ ਨੇ ਸੋਸ਼ਲ ਮੀਡੀਆ ਰਾਹੀਂ ਬੇਅਦਬੀ ਚਲਣ ‘ਤੇ ਵੀ ਚਿੰਤਾ ਪ੍ਰਗਟ ਕੀਤੀ।

 

Read Previous

ਮੌੜ ਥਾਣੇ ਦੀ ਪੁਲਿਸ ਪਾਰਟੀ ‘ਤੇ ਹਮਲਾ, ਜਾਂਚ ਅਧਿਕਾਰੀ ਦੀ ਵਰਦੀ ਪਾੜੀ

Read Next

ਮਾਨਸਾ ਦੇ ਸਾਧੂਵਾਲਾ ਪਿੰਡ ‘ਚ ਮਨਾਇਆ ਬਾਬਾ ਸਾਹਬ ਡਾ.ਬੀ.ਆਰ. ਅੰਬੇਡਕਰ ਦਾ ਜਨਮ ਦਿਵਸ, ਬੱਚਿਆਂ ਨੂੰ ਕਾਪੀਆਂ ਵੰਡੀਆਂ

Leave a Reply

Your email address will not be published. Required fields are marked *

Most Popular

error: Content is protected !!