ਆਤਮ ਹੱਤਿਆ ਤੋਂ ਪਹਿਲਾਂ ਬਣਾਈ ਵੀਡੀਓ
ਸਰਦੂਲਗੜ੍ਹ-30 ਮਾਰਚ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਕਾਂਗਰਸ ਪਾਰਟੀ ਨਾਲ ਸਬੰਧਤ ਰਹੇ ਸਵ. ਸੁਖਰਾਜ ਸਿੰਘ ਨੱਤ ਦੇ ਪੁੱਤਰ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਏ ਜਾਣ ਦੀ ਦੁੱਖ਼ਦ ਖ਼ਬਰ ਸਾਹਮਣੇ ਆਈ ਹੈ।
ਕੀ ਹੈ ਪੂਰਾ ਮਾਮਲਾ ?
ਸ਼ੋਸਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਬੋਲ ਰਿਹਾ ਵਿਅਕਤੀ ਖ਼ੁਦ ਨੂੰ ਐਡਵੋਕੇਟ ਦਵਿੰਦਰਪਾਲ ਸਿੰਘ ਪੱਤਰ ਸਵਰਗੀ ਸੁਖਰਾਜ ਸਿੰਘ ਦੱਸ ਰਿਹਾ ਹੈ। ਉਸ ਵੱਲੋਂ ਕੁਝ ਵਿਅਕਤੀਆਂ ਦੇ ਨਾਲ ਲੈਂਦੇ ਹੋਏ ਤਕਰੀਬਨ 4 ਕਰੋੜ ਦੀ ਠੱਗੀ ਦੇ ਕਥਿਤ ਦੋਸ਼ ਲਗਾਏ ਹਨ। ਵੀਡੀਓ ਵਿੱਚ ਉਹ ਇਹ ਵੀ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਇਸ ਕਾਰਨ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਪੁਲਿਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।
ਪਰਿਵਾਰਕ ਪਿਛੋਕੜ
ਮ੍ਰਿਤਕ ਨੌਜਵਾਨ ਆਪਣੇ ਸਮੇਂ ਦੇ ਉੱਘੇ ਕਾਂਗਰਸੀ ਆਗੂ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ (ਵੈਬਕੋ) ਦੇ ਚੇਅਰਮੈਨ ਰਹੇ ਸਵਰਗੀ ਸੁਖਰਾਜ ਸਿੰਘ ਨੱਤ ਦਾ ਪੁੱਤਰ ਸੀ। ਸੁਖਰਾਜ ਸਿੰਘ ਨੱਤ ਜੋਗਾ ਤੇ ਮੌੜ ਵਿਧਾਨ ਸਭਾ ਹਲਕੇ ਤੋਂ 3 ਵਾਰ ਚੋਣ ਮੈਦਾਨ ਵਿੱਚ ਉਤਰੇ ਸਨ। 2020 ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।