10 ਟੀਮਾਂ ਦਿਖਾਉਣਗੀਆਂ ਖੇਡ ਦੇ ਜੌਹਰ, 24 ਮਈ ਨੂੰ ਹੋਵੇਗੀ ਸਮਾਪਤੀ
ਸਰਦੂਲਗੜ੍ਹ-28 ਮਾਰਚ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਆਈ.ਪੀ.ਐਲ. 2026 ਦਾ ਆਗਾਜ਼ ਹੋ ਚੁੱਕਾ ਹੈ। ਲੰਘੇ ਕੱਲ੍ਹ (28 ਮਾਰਚ) ਨੂੰ ਬੈਂਗਲੁਰੂ ਦੇ ਚਿਨਾਸਵਾਮੀ ਸਟੇਡੀਅਮ ‘ਚ ਸਨਰਾਈਜ਼ਰਜ਼ ਹੈਦਰਾਬਾਦ ਤੇ ਰੋਇਲ ਚੈਲੇਂਜਰ ਬੈਂਗਲੁਰੂ ਦਰਮਿਆਨ ਪਹਿਲਾ ਮੁਕਾਬਲਾ ਖੇਡਿਆ ਗਿਆ। ਇਸ ਮੁਕਾਬਲੇ ‘ਚ 10 ਟੀਮਾਂ ਆਪਣੀ ਖੇਡ ਦੇ ਜੌਹਰ ਦਿਖਾਉਣਗੀਆਂ। ਟੂਰਨਾਂਮੈਂਟ 24 ਮਈ 2026 ਤੱਕ ਚੱਲੇਗਾ।
ਟੀਮਾਂ ਦੇ ਨਾਮ
ਮੁੰਬਈ ਇੰਡੀਅਨਜ਼, ਚੇਨਈ ਸੁਪਰ ਕਿੰਗਜ਼, ਰੋਇਲ ਚੈਲੇਂਜਰ ਬੈਂਗਲੁਰੂ, ਕੋਲਕੱਤਾ ਨਾਈਟ ਰਾਈਡਰਜ਼, ਦਿੱਲੀ ਕੈਪੀਟਲਜ਼, ਪੰਜਾਬ ਕਿੰਗਜ਼, ਰਾਜਸਥਾਨ ਰੋਇਲਜ਼, ਸੁਨਰਾਈਜ਼ਰਜ਼ ਹੈਦਰਾਬਾਦ, ਲਖਨਊ ਸੁਪਰ ਜਾਇੰਟਸ, ਗੁਜਰਾਤ ਟਾਈਟਨਜ਼
ਉਦਘਾਟਨੀ ਮੈਚ
ਰੋਇਲ ਚੈਲੇਂਜਰ ਬੈਂਗਲੁਰੂ ਦੀ ਟੀਮ ਉਦਘਾਟਨੀ ਮੈਚ ਦੀ ਜੇਤੂ ਬਣੀਂ। ਆਰ.ਸੀ.ਬੀ. ਦੀ ਨੇ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾਇਆ। ਵਿਰਾਟ ਕੋਹਲੀ ਮੈਨ ਆਫ਼ ਦਾ ਮੈਚ ਐਲਾਨੇ ਗਏ।
ਫਾਈਨਲ ਸਕੋਰ
ਸਨਰਾਈਜ਼ਰਜ਼ ਹੈਦਰਾਬਾਦ 201/9 (20)
ਰੋਇਲ ਚੈਲੇਂਜਰ ਬੈਂਗਲੁਰੂ 203/4 (15.4)