ਬਾਘਾ ਪੁਰਾਣਾ ਦੈ ਐਸ.ਡੀ.ਐਮ. ਦਾ ਤਬਾਦਲਾ, ਆਪਣੇ ਸੀਨੀਅਰ ਅਧਿਕਾਰੀ ਦੀ ਕੀਤੀ ਸੀ ਸ਼ਿਕਾਇਤ, ਫਾਜ਼ਿਲਕਾ ‘ਚ ਮੁੱਖ ਮੰਤਰੀ ਫ਼ੀਲਡ ਅਫ਼ਸਰ ਵੱਜੋਂ ਨਿਯੁਕਤ

ਬਾਘਾ ਪੁਰਾਣਾ ਦੈ ਐਸ.ਡੀ.ਐਮ. ਦਾ ਤਬਾਦਲਾ, ਆਪਣੇ ਸੀਨੀਅਰ ਅਧਿਕਾਰੀ ਦੀ ਕੀਤੀ ਸੀ ਸ਼ਿਕਾਇਤ, ਫਾਜ਼ਿਲਕਾ ‘ਚ ਮੁੱਖ ਮੰਤਰੀ ਫੀਲਡ ਅਫ਼ਸਰ ਵੱਜੋਂ ਨਿਯੁਕਤ

ਫਾਜ਼ਿਲਕਾ ‘ਚ ਮੁੱਖ ਮੰਤਰੀ ਫੀਲਡ ਅਫ਼ਸਰ ਵੱਜੋਂ ਨਿਯੁਕਤ

ਸਰਦੂਲਗੜ੍ਹ-26 ਮਾਰਚ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਸਰਕਾਰ ਵੱਲੋਂ ਬਾਘਾ ਪੁਰਾਣਾ ਦੇ ਐਸ.ਡੀ.ਐਮ. ਬਬਨਦੀਪ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਬੀਤੇ ਦਿਨੀ ਇਸ ਅਧਿਕਾਰੀ ਨੇ ਮੁੱਖ ਸਕੱਤਰ ਨੂੰ ਪੰਚਾਇਤ ਸਮਿਤੀ ਚੋਣਾਂ ਨਾਲ ਸਬੰਧਤ ਏ.ਡੀ.ਸੀ. ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਜਿਸ ਵਿੱਚ ਕਿਹਾ ਗਿਆ ਕਿ ਉਸ ‘ਤੇ ਕੁਝ ਖਾਸ ਉਮੀਦਾਵਰਾਂ ਨੂ ਜਿਤਾਉਣ ਲਈ ਦਬਾਅ ਪਾਇਆ ਗਿਆ।
ਸ਼ਿਕਾਇਤ ਪੱਤਰ ਹੋਇਆ ਸੀ ਵਾਇਰਲ
ਐਸ.ਡੀ.ਐਮ. ਵੱਲੋਂ ਲਿ ਖਿਆ ਸ਼ਿਕਾਇਤ ਪੱਤਰ ਸ਼ੋਸਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਨੂੰ ਲੈ ਕੇ ਹਾਈਕੋਰਟ ਨੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ। ਅਦਾਲਤ ਨੇ ਕਿਹਾ ਕਿ ਇਹ ਪੱਤਰ ਜਨਤਕ ਕਿਵੇਂ ਹੋਇਆ? ਜੇਕਰ ਕੋਈ ਸਮੱਸਿਆ ਸੀ ਤਾਂ ਨਿਯਮਾਂ ਮੁਤਾਬਿਕ ਮਾਮਲਾ ਆਪਣੇ ਸੀਨੀਅਰ ਅਧਿਕਾਰੀਆਂ ਕੋਲ ਰੱਖਣਾ ਚਾਹੀਦਾ ਸੀ।
ਨਵੀਂ ਥਾਂ ਤਬਾਦਲਾ
ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਪੰਜਾਬ ਸਰਕਾਰ ਨੇ ਬਬਨਦੀਪ ਸਿੰਘ ਨੂੰ ਬਾਘਾ ਪੁਰਾਣਾ ਤੋਂ ਬਦਲ ਕੇ ਮੁੱਖ ਮੰਤਰੀ ਫੀਲਡ ਅਫ਼ਸਰ, ਫਾਜ਼ਿਲਕਾ ਨਿਯੁਕਤ ਕਰ ਦਿੱਤਾ ਹੈ।
ਕੀ ਸੀ ਪੂਰਾ ਮਾਮਲਾ
ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੰਚਾਇਤ ਸਮਿਤੀ ਦੇ 15 ਮੈਂਬਰਾਂ ਨੇ ਹਾਈਕੋਰਟ ‘ਚ ਪਹੁੰਚ ਕੀਤੀ ਕਿ 17 ਮਾਰਚ ਨੂੰ ਉਨ੍ਹਾਂ ਨੂੰ ਬੀ.ਡੀ.ਪੀ.ਓ. ਦਫ਼ਤਰ ਵਿਖੇ ਕਥਿਤ ਤੌਰ ‘ਤੇ ਬੰਧਕ ਬਣਾਇਆ ਗਿਆ। ਸੁਣਵਾਈ ਦੌਰਾਨ ਐਸ.ਡੀ.ਐਮ. ਨੇ ਅਦਾਲਤ ਸਾਹਮਣੇ ਖੁਲਾਸਾ ਕੀਤੀ ਕਿ ਦਬਾਅ ਮਹਿਸੂਸ ਦੇ ਕਾਰਨ ਹੀ ਸ਼ਿਕਾਇਤ ਪੱਤਰ ਲਿਖਿਆ ਗਿਆ ਸੀ।

Read Previous

Several families joined the Aam Aadmi

Leave a Reply

Your email address will not be published. Required fields are marked *

Most Popular

error: Content is protected !!