ਜਾਅਲੀ ਦਸਤਾਵੇਜ਼ਾਂ ਰਾਹੀਂ ਨੌਕਰੀ ਹਾਸਲ ਕਰਨ ਵਾਲਾ ਮੁਲਾਜ਼ਮ ਗ੍ਰਿਫਤਾਰ

ਜਾਅਲੀ ਦਸਤਾਵੇਜ਼ਾਂ ਰਾਹੀਂ ਨੌਕਰੀ ਹਾਸਲ ਕਰਨ ਵਾਲਾ ਮੁਲਾਜ਼ਮ ਗ੍ਰਿਫਤਾਰ

ਨਸ਼ਾ ਛਡਾਊ ਕੇਂਦਰ ਵਿਚ ਤਇਨਾਤ ਸੀ ਮੁਲਾਜ਼ਮ

ਸਰਦੂਲਗੜ੍ਹ-25 ਫਰਵਰੀ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਵਿਜੀਲੈਂਸ ਬਿਊਰੋ ਪੰਜਾਬ ਵਲੋਂ ਸਿਵਲ ਹਸਪਤਾਲ ਬਰੇਟਾ (ਮਾਨਸਾ) ਵਿਖੇ ਨਸ਼ਾ ਛਡਾਊ ਕੇਂਦਰ ‘ਚ ਤਾਇਨਾਤ ਇਕ ਮੁਲਾਜ਼ਮ ਨੂੰ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਨੌਕਰੀ ਕਰਨ ਬਦਲੇ ਗ੍ਰਿਫਤਾਰ ਕੀਤਾ ਗਿਆ ਹੈ।
ਸਰਟੀਫਿਕੇਟਾਂ ਦੀ ਜਾਂਚ ਕਰਵਾਈ ਗਈ ਸੀ
ਵਿਜੀਲੈਂਸ ਬਿਊਰੋ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਕਥਿਤ ਮੁਲਜ਼ਮ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹੈ। ਸਿਵਲ ਸਰਜਨ ਮਾਨਸਾ ਦੇ ਦਫ਼ਤਰ ਦੁਆਰਾ ਦਸਤਾਵੇਜ਼ਾਂ ਦੀ ਕਰਵਾਈ ਗਈ ਜਾਂਚ ‘ਤੇ ਸਾਹਮਣੇ ਆਇਆ ਕਿ ਉਸ ਵਿਅਕਤੀ ਨੇ ਜਾਅਲੀ ਸਰਟੀਫਿਕੇਟ ਦੇ ਆਧਾਰ ‘ਤੇ ਨੌਕਰੀ ਪ੍ਰਾਪਤ ਕੀਤੀ ਸੀ।
ਮਾਮਲਾ ਦਰਜ
ਸਬੰਧਤ ਮੁਲਾਜ਼ਮ ਖਿਲਾਫ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Read Previous

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਬਿਰਧ ਆਸ਼ਰਮ ਫੱਤਾ ਮਾਲੋਕਾ ਦਾ ਦੌਰਾ,District and Sessions Judge Visits old age Home Fatta Maloka

Leave a Reply

Your email address will not be published. Required fields are marked *

Most Popular

error: Content is protected !!