ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ 9 ਨਵੰਬਰ ਨੂੰ ਬਰਨਾਲਾ ‘ਚ ਰੋਸ ਰੈਲੀ – ਨਿਧਾਨ ਸਿੰਘ

ਸਰਦੂਲਗੜ੍ਹ – 8 ਨਵੰਬਰ 2024 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲੀ ਦੇ ਅਹਿਮ ਮਸਲੇ ਨੂੰ ਲਟਕਾਉਣ ਦੇ ਖ਼ਿਲਾਫ ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ 9 ਨਵੰਬਰ 2024 ਨੂੰ  ਬਰਨਾਲਾ  ਵਿਖੇ ਸੂਬਾ ਪੱਧਰੀ ਰੋਸ  ਰੈਲੀ  ਕੀਤੀ ਜਾਵੇਗੀ। ਬਲਾਕ ਸਰਦੂਲਗੜ ਦੇ ਪ੍ਰਧਾਨ ਨਿਧਾਨ ਸਿੰਘ ਤੇ ਬਲਾਕ ਸਕੱਤਰ ਅੰਮ੍ਰਿਤਪਾਲ ਖ਼ੈਰਾ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਜਨਵਰੀ 2004 ਤੋਂ ਬਾਅਦ ‘ਚ ਭਰਤੀ ਹੋਏ ਅਧਿਆਪਕਾਂ ਤੇ ਦੂਜੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਮੇਤ ਹੋਰਨਾਂ ਹੱਕੀ ਮੰਗਾਂ ਨੂੰ ਆਪ ਸਰਕਾਰ ਦੇ ਢਾਈ ਸਾਲ ਲੰਘ ਜਾਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਗਿਆ। ਜਿਸ ਕਰਕੇ ਡੀ. ਟੀ. ਐਫ. ਆਗੂਆਂ ਨੇ 9 ਨਵੰਬਰ ਦੇ ਬਰਨਾਲਾ ਦੇ ਇਕੱਠ ਵਿੱਚ  ਮੁਲਾਜ਼ਮਾਂ ਨੂੰ ਵੱਡੀ ਗਿਣਤੀ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ, ਤਾਂ ਜੋ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਇਆ ਜਾ ਸਕੇ।

Read Previous

ਫ਼ੀਲਡ ਵਰਕਸ਼ਾਪ ਵਰਕਰ ਯੂਨੀਅਨ ਵਲੋਂ ‘ਬੰਬਰ ਸਿੰਘ’ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਗਮ

Read Next

ਮੰਡੀਆਂ ਦੇ ਸੁਚੱਜੇ ਪ੍ਰਬੰਧ ਕਰਨ ‘ਚ ਪੰਜਾਬ ਸਰਕਾਰ ਅਸਫ਼ਲ – ਭੂੰਦੜ

Leave a Reply

Your email address will not be published. Required fields are marked *

Most Popular

error: Content is protected !!