ਸਰਕਾਰੀ ਹਸਪਤਾਲ ਸਰਦੂਲਗੜ੍ਹ ‘ਚ ਲਗਾਈ ਅਲਟਰਾਸਾਊਂਡ ਮਸ਼ੀਨ

ਸਰਦੂਲਗੜ੍ਹ-4 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਦੇ ਵਿਸ਼ੇਸ਼ ਯਤਨ ਸਦਕਾ ਅਲਟਰਾਸਾਊਂਡ ਸੈਂਟਰ ਦੀ ਸ਼ੁਰੂਆਤ ਹੋਈ। ਡਾ. ਰਵਨੀਤ ਕੌਰ ਨੇ ਦੱਸਿਆ ਕਿ ਇਹ ਸਹੂਲਤ ਫਿਲਹਾਲ ਸਿਰਫ ਗਰਭਵਤੀ ਮਹਿਲਾਵਾਂ ਲਈ ਹੈ। ਮਹੀਨੇ ਦੇ ਹਰ ਵੀਰਵਾਰ ਤੋਂ ਇਲਾਵਾ ਡਾ. ਮੇਘਨਾ ਰਾਣੀ 9 ਤੇ 23 ਤਰੀਕ ਨੂੰ ਸਰਦੂਲਗੜ੍ਹ ਵਿਖੇ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਸਿਹਤ ਨੋਡਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ, ਗੁਰਸੇਵਕ ਸਿੰਘ ਸਰਵਿਸ ਇੰਜੀਨੀਅਰ, ਨਰੇਸ਼ ਗੁਪਤਾ, ਨਰਿੰਦਰ ਸਿੰਘ ਸਿੱਧੂ ਹਾਜ਼ਰ ਸਨ।

Read Previous

ਜਗਦੇਵ ਸਿੰਘ ਘੁਰਕਣੀ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਰੋਹ

Read Next

ਸੀ.ਪੀ.ਆਈ. ਦੇ ਕੌਮੀ ਸਕੱਤਰ ਕਾਮਰੇਡ ਅਤੁਲ ਕੁਮਾਰ ਅੰਜਾਨ ਦੀ ਬੇਵਕਤੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

Leave a Reply

Your email address will not be published. Required fields are marked *

Most Popular

error: Content is protected !!