ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ – ਉੱਡਤ
ਸਰਦੂਲਗੜ੍ਹ-2 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਸੀ. ਪੀ. ਆਈ. ਤੇ ਏਟਕ ਵਲੋਂ ਵਿਸ਼ਵ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਏਟਕ ਦੇ ਸੁਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਮੋਦੀ ਹਕੂਮਤ ਮਜ਼ਦੂਰ ਵਿਰੋਧੀ ਲੇਬਰ ਕੋਡ ਬਣਾ ਕੇ ਕੰਮ ਮਜ਼ਦੂਰ ਜਮਾਤ ਨਾਲ ਬੇ-ਇਨਸਾਫੀ ਕੀਤੀ ਹੈ। ਆਮ ਚੋਣਾਂ ਵਿਚ ਫਾਸੀਵਾਦੀ ਤਾਕਤਾਂ ਨੂੰ ਹਰਾਉਣਾ ਮਈ ਦਿਵਸ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਦੇਸ਼ ਨੂੰ ਤਾਨਾਸ਼ਾਹੀ ਵੱਲ ਧੱਕਣ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਇਸ ਮੌਕੇ ਸਾਥੀ ਰਤਨ ਭੋਲਾ, ਅਜੈਬ ਸਿੰਘ, ਜੀਤਾ ਰਾਮ ਗੋਬਿੰਦਪੁਰੀਆ, ਕਾਲਾ ਖਾਂ ਭੰਮੇ, ਹਰਪ੍ਰੀਤ ਸਿੰਘ ਮਾਨਸਾ, ਆਤਮਾ ਸਿੰਘ ਪੁਮਾਰ, ਦਾਰਾ ਖਾਂ ਦਲੇਲ ਸਿੰਘ ਵਾਲਾ, ਨਿਰਮਲ ਸਿੰਘ ਬੱਪੀਆਣਾ, ਗੁਰਜਿੰਦਰ ਸਿੰਘ ਜੋਗਾ, ਜੱਗਾ ਸਿੰਘ ਬਾਜੇਵਾਲਾ, ਬੂਟਾ ਸਿੰਘ ਬਾਜੇਵਾਲਾ, ਬਲਵਿੰਦਰ ਸਿੰਘ, ਪਵਨ ਕੁਮਾਰ ਮਾਨਸਾ, ਗੁਰਪ੍ਰੀਤ ਸਿੰਘ ਪ੍ਰੇਮੀ, ਗੁਰਵਿੰਦਰ ਸਿੰਘ ਮਾਨਸਾ, ਬਬਲੀ ਮਾਨਸਾ, ਕਮਲ ਕੁਮਾਰ ਮਾਨਸਾ ਨੇ ਵੀ ਵਿਚਾਰ ਸਾਂਝੇ ਕੀਤੇ ।