ਐਂਟੀ ਟੈਰੋਰਿਸਟ,ਐਂਟੀ ਕ੍ਰਾਈਮ ਫਰੰਟ ਜਰਾਇਮ ਪੇਸ਼ਾ ਲੋਕਾਂ‘ਤੇ ਰੱਖੇਗਾ ਨਜ਼ਰ
ਸਰਦੂਲਗੜ੍ਹ-22 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਇਕਾਈ ਸਰਦੂਲਗੜ੍ਹ ਦੀ ਮੀਟਿੰਗ ਸਥਾਨਕ ਸ਼ਹਿਰ ਵਿਖੇ ਹੋਈ। ਜਿਸ ਦੌਰਾਨ ਅਜੋਕੇ ਦੌਰ ‘ਚ ਵਾਪਰ ਰਹੀਆਂ ਜਰਾਇਮ ਦੀਆਂ ਘਟਨਾਵਾਂ ਤੋਂ ਇਲਾਵਾ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਅਮਨ ਗਰਗ ਸੂਲਰ ਰਾਸ਼ਟਰੀ ਪ੍ਰਧਾਨ, ਰਾਜ ਕੁਮਾਰ ਜਿੰਦਲ ਪ੍ਰਧਾਨ ਪੰਜਾਬ ਰਾਜ, ਨਾਨਕ ਸਿੰਘ ਖੁਰਮੀ ਸੂਬਾ ਜਨਰਲ ਸਕੱਤਰ, ਸੀਮਾ ਭਾਰਗਵ ਚੇਅਰਪਰਸਨ ਮਹਿਲਾ ਵਿੰਗ ਮਾਨਸਾ ਦੇ ਨਿਰਦੇਸ਼ਾਂ ਤਹਿਤ ਮੈਂਬਰਾਂ ਦੀ ਡਿਊਟੀ ਗਈ ਕਿ ਨਸ਼ਾ ਤਸਕਰਾਂ ਜਾਂ ਹੋਰ ਜਰਾਇਮ ਪੇਸ਼ਾਂ ਲੋਕਾਂ ‘ਤੇ ਤਿੱਖੀ ਨਜ਼ਰ ਰੱਖੀ ਜਾਵੇ। ਅਜਿਹੇ ਵਿਅਕਤੀਆਂ ਦੀ ਪਹਿਚਾਣ ਕਰਕੇ ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ ‘ਚ ਲਿਆਂਦਾ ਜਾਵੇ, ਤਾਂ ਜੋ ਇਲਾਕੇ ਅੰਦਰ ਚੋਣਾਂ ਦਾ ਕੰਮ ਅਮਨ ਪੂਰਵਕ ਸਾਫ ਸੁਥਰੇ ਢੰਗ ਨਾਲ ਨੇਪਰੇ ਚੜ੍ਹ ਸਕੇ।ਇਸ ਮੌਕੇ ਸਰਦੂਲਗੜ੍ਹ ਦੀ ਦਿਹਾਤੀ ਮਹਿਲਾ ਪ੍ਰਧਾਨ ਰੇਖਾ ਅਰੋੜਾ, ਲਖਵਿੰਦਰ ਸਿੰਘ ਲੱਕੀ ਬਲਾਕ ਪ੍ਰਧਾਨ ਸਰਦੂਲਗੜ੍ਹ, ਵਿਨੋਦ ਕੁਮਾਰ, ਰਮਨ ਅਰੋੜ, ਮੁਸਕਾਨ ਜੈਨ, ਅਮਨ ਜੈਨ, ਹੰਸ ਰਾਜ, ਸੁਖਵੀਰ ਸਿੰਘ, ਮਾਂਗੀ ਰਾਮ, ਰਵਿੰਦਰ ਕੁਮਾਰ, ਕਾਲਾ ਸਿੰਘ, ਚੰਦਰੇਸ਼ ਕੁਮਾਰ, ਬੰਟੀ , ਬਲਜਿੰਦਰ ਸਿੰਘ, ਵਵਿੰਦਰ ਸਿੰਘ, ਮਨਪ੍ਰੀਤ ਕੌਰ ਆਦਿ ਮੈਂਬਰ ਹਾਜਰ ਸਨ।