ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਬਣਿਆ ਚੋਣ ਮਨੋਰਥ ਪੱਤਰ ਹੋਵੇਗਾ ਲੋਕ ਪੱਖੀ – ਸੋਢੀ
ਸਰਦੂਲਗੜ੍ਹ-4 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਬੇਦਾਗ ਤੇ ਇਮਾਨਦਾਰ ਸ਼ਖਸੀਅਤ ਬਲਵਿੰਦਰ ਸਿੰਘ ਭੂੰਦੜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਕਮੇਟੀ ਦਾ ਚੇਅਰਮੈਨ ਥਾਪਿਆ ਜਾਣਾ ਪਾਰਟੀ ਵਰਕਰਾਂ ਲਈ ਉਤਸਾਹ ਤੇ ਖੁਸ਼ੀ ਵਾਲੀ ਗੱਲ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਤਿੰਦਰ ਸਿੰਘ ਸੋਢੀ (ਸ਼ਹਿਰੀ ਜ਼ਿਲ੍ਹਾ ਪ੍ਰਧਾਨ ਮਾਨਸਾ) ਨੇ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਭੂੰਦੜ ਸਾਹਬ ਦੀ ਅਗਵਾਈ ਵਾਲਾ ਚੋਣ ਮਨੋਰਥ ਪੰਜਾਬ ਦੇ ਹਰ ਵਰਗ ਤੇ ਮਸਲੇ ਨੂੰ ਧਿਆਨ ‘ਚ ਰੱਖ ਕੇ ਬਣਾਇਆ ਜਾਵੇਗਾ, ਜੋ ਪੂਰੀ ਤਰਾਂ ਲੋਕ ਪੱਖੀ ਸਾਬਿਤ ਹੋਵੇਗਾ। ਜਿਸ ਨੂੰ ਲਾਗੂ ਕਰਨ ਦਾ ਮਾਸਟਰ ਪਲਾਨ ਵੀ ਨਾਲੋ-ਨਾਲ ਤਿਆਰ ਕੀਤਾ ਜਾਵੇਗਾ। ਯੂਥ ਅਕਾਲੀ ਆਗੂ ਨੇ ਦੱਸਿਆ ਕਿ ਬਠਿੰਡਾ-ਮਾਨਸਾ ਦੇ ਸਮੂਹ ਟਕਸਾਲੀ ਆਗਆਂ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ। ਬਲਵਿੰਦਰ ਸਿੰਘ ਭੂੰਦੜ ਨੂੰ ਵਧਾਈ ਭੇਜਣ ਵਾਲਿਆਂ ‘ਚ ਗੁਰਮੇਲ ਸਿੰਘ ਫਫੜੇ ਜ਼ਿਲ੍ਹਾ ਪਧਾਨ, ਪ੍ਰੇਮ ਅਰੋੜਾ, ਡਾ. ਨਿਸ਼ਾਨ ਸਿੰਘ, ਸੁਰਜੀਤ ਸਿੰਘ ਰਾਏਪੁਰ, ਸੁਖਦੇਵ ਸਿੰਘ ਚੈਨੇਵਾਲਾ, ਗੁਰਪ੍ਰੀਤ ਸਿੰਘ ਝੱਬਰ, ਗੁਰਪਾਲ ਸਿੰਘ ਬੁਢਲਾਡਾ, ਹਨੀਸ਼ ਬਾਸਲ, ਦਵਿੰਦਰ ਸਿੰਘ ਅਲੀਸ਼ੇਰ, ਮੇਵਾ ਸਿੰਘ ਦੋਦੜਾ, ਤਰਸੇਮ ਚੰਦ ਭੋਲੀ, ਬਲਦੇਵ ਸਿੰਘ ਮੀਰਪੁਰ, ਜਗਦੀਪ ਸਿੰਘ ਢਿੱਲੋਂ, ਕਰਮਜੀਤ ਕੌਰ ਸਮਾਓ, ਹਰਮਨਜੀਤ ਸਿੰਘ ਭੰਮਾ, ਗੁਰਪ੍ਰੀਤ ਸਿੰਘ ਚਹਿਲ, ਗੁਰਦੀਪ ਸਿੰਘ ਟੋਡਰਪੁਰ, ਕਾਲਾ ਜਵੰਧਾ, ਮੇਵਾ ਸਿੰਘ, ਨਿਰਮਲ ਸਿੰਘ ਨਾਹਰਾਂ, ਪ੍ਰੇਮ ਚੌਹਾਨ, ਕੈਪਟਨ ਗੁਲਜ਼ਾਰ ਸਿੰਘ, ਜਗਜੀਤ ਸਿੰਘ ਸੰਧੂ, ਰੰਗੀ ਸਿੰਘ ਖਾਰਾ, ਸਵਰਨਜੀਤ ਸਿੰਘ ਦਾਨੇਵਾਲਾ, ਹੇਮੰਤ ਹਨੀ, ਲੈਂਬਰ ਸਿੰਘ ਸੰਧੂ, ਅਵਤਾਰ ਸਿੰਘ, ਤਾਰੀ, ਨਿਰਮਲ ਸਿੰਘ ਮੋਡਾ, ਸੰਦੀਪ ਗਾਗੋਵਾਲ, ਬੋਘਾ ਸਿੰਘ ਗੇਹਲੇ, ਕਸ਼ਮੀਰ ਸਿੰਘ ਚਹਿਲ, ਸ਼ੇਰ ਸਿੰਘ ਟਿੱਬੀ ਦੇ ਨਾਂਅ ਸ਼ਾਮਲ ਹਨ।