ਢਾਣੀ ਫੂਸਮੰਡੀ ਸਕੂਲ ਵਿਚ ਲੱਗਿਆ ਤਾਰਾਂ ਵਾਲਾ ਟਾਵਰ ਬਣ ਸਕਦੈ ਵੱਡਾ ਖ਼ਤਰਾ
ਸਰਦੂਲਗੜ੍ਹ-19 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਫੂਸਮੰਡੀ ਵਿਚ ਲੱਗਿਆ ਬਿਜਲੀ ਦੀਆਂ ਤਾਰਾਂ ਵਾਲਾ ਟਾਵਰ ਕਿਸੇ ਵੀ ਸਮੇਂ ਬੱਚਿਆ ਤੇ ਅਧਿਆਪਕਾਂ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਸਕੂਲ ਮੁਖੀ ਤੇ ਪਿੰਡ ਦੇ ਨੰਬਰਦਾਰ ਮੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਝੁਨੀਰ ਤੋਂ ਸਰਦੂਲਗੜ੍ਹ ਨੂੰ ਬਿਜਲੀ ਦੀ ਲਾਈਨ ਲੰਘਦੀ ਸੀ, ਦਾ ਟਾਵਰ ਸਕੂਲ ਵਿਚ ਲਗਾਇਆ ਗਿਆ ਪਰ ਹੁਣ ਬਿਜਲੀ ਮਹਿਕਮਾ ਇਸ ਦੀ ਵਰਤੋਂ ਨਹੀਂ ਕਰਦਾ। ਬਰਸਾਤ ਤੇ ਹਨੇਰੀ ਝੱਖੜ ਦੇ ਦਿਨਾਂ ‘ਚ ਇਹ ਸਕੂਲ ਵਾਸਤੇ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।ਜਿਸ ਕਰਕੇ ਸਮੂਹ ਢਾਣੀ ਵਾਸੀਆਂ ਦੀ ਮੰਗ ਹੈ ਕਿ ਟਾਵਰ ਨੂੰ ਸਕੂਲ ‘ਚੋਂ ਜਲਦੀ ਹਟਾਇਆ ਜਾਵੇ।