ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੀ ਵਰਕਿੰਗ ਕਮੇਟੀ ਦੀ ਚੋਣ ਹੋਈ
ਸਰਦੂਲਗੜ੍ਹ-10 ਜਨਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ)
ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੀ ਸਟੇਟ ਵਰਕਿੰਗ ਕਮੇਟੀ ਦੀ ਮੀਟਿੰਗ ਲੰਘੀ 6 ਜਨਵਰੀ ਨੂੰ ਚਿਲਡਰਨਜ਼ ਪਾਰਕ ਬਠਿੰਡਾ ਵਿਖੇ ਮਹਿਮਾ ਸਿੰਘ ਧਨੌਲਾ ਦੀ ਪ੍ਰਧਾਨਗੀ ‘ਚ ਹੋਈ। ਇਸ ਸਬੰਧੀ ਬਾਬੂ ਸਿੰਘ ਫਤਿਹਪੁਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਬਾਕੀ ਰਹਿੰਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।
ਅਹੁਦੇਦਾਰਾਂ ਦੀ ਸੂਚੀ – ਹਰਜੀਤ ਸਿੰਘ ਬਾਲੀਆਂ ਸਰਪ੍ਰਸਤ, ਰਾਮਜੀ ਸਿੰਘ ਭਲਆਈਆਣਾ ਚੇਅਰਮੈਨ, ਮਹਿੰਮਾ ਸਿੰਘ ਧਨੌਲਾ ਪ੍ਰਧਾਨ, ਜਨਰਲ ਸਕੱਤਰ ਪਵਨ ਕੁਮਾਰ ਮੋਂਗਾ ਜਨਰਲ ਸਕੱਤਰ, ਜਗਦੇਵ ਸਿੰਘ ਘੁਰਕਣੀ ਵਿੱਤ ਸਕੱਤਰ, ਭੂਸ਼ਨ ਕੁਮਾਰ ਕੋਟੜਾ ਡਿਪਟੀ ਵਿੱਤ ਸਕੱਤਰ, ਗੁਰਚਰਨ ਸਿੰਘ ਅਕੋਈ ਡਿਪਟੀ ਜਨਰਲ ਸਕੱਤਰ, ਜੋਗਿੰਦਰ ਸਿੰਘ ਸਮਾਘ, ਰਜਿੰਦਰ ਪਾਲ ਸਿੰਘ ਚੰਗਾਲੀਵਾਲਾ, ਉਮੇਦ ਸਿੰਘ ਬਿਸ਼ਟ, ਸੁਲਤਾਨ ਰਾਮਨਗਰ, ਵਰਿੰਦਰ ਕੁਮਾਰ ਸਹਿਗਲ, ਓਮਕਾਰ ਯਾਦਵ ਸੀਨੀਅਰ ਮੀਤ ਪ੍ਰਧਾਨ, ਬਲਜੀਤ ਸਿੰਘ ਬਡਰੁੱਖਾਂ, ਖੁਸ਼ਮਿੰਦਰਪਾਲ ਸਿੰਘ ਬਰਨਾਲਾ, ਦੀਦਾਰ ਸਿੰਘ ਢਿੱਲੋਂ, ਮੱਖਣ ਸਿੰਘ ਜੱਸੜ, ਗੰਡਾ ਸਿੰਘ ਸੇਲਬਰਾਹ, ਬਲਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਮਤਿ ਪ੍ਰਧਾਨ, ਸੁਰਜੀਤ ਸਿੰਘ ਗੁਰਥੜੀ ਐਡੀਟਰ, ਬਾਬੂ ਸਿੰਘ ਫਤਿਹਪੁਰ ਮਾਨਸਾ ਪ੍ਰੈੱਸ ਸਕੱਤਰ, ਅਸ਼ੋਕ ਕੁਮਾਰ ਬਠਿੰਡਾ ਤੇ ਸਰੂਪ ਸਿੰਘ ਮਾਜਰੀ ਪ੍ਰਚਾਰ ਸਕੱਤਰ ਚੁਣੇ ਗਏ।