ਸਰਦੂਲਗੜ੍ਹ ਦੀਆਂ ਪੰਥਕ ਜਥੇਬੰਦੀਆਂ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਸਾਂਝਾ ਉਮੀਦਵਾਰ ਉਤਾਰਨ ਫੈਸਲਾ
ਸਰਦੂਲਗੜ੍ਹ- 21 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਸਰਦੂਲਗੜ੍ਹ ਇਲਾਕੇ ਦੀ ਸਿੱਖ ਸੰਗਤ ਵਲੋਂ ਝੁਨੀਰ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰਤਾ ਕੀਤੀ ਗਈ। ਇਸ ਦੌਰਾਨ ਗੰਭੀਰਤਾ ਨਾਲ ਵਿਚਾਰ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਇਸ ਹਲਕੇ ਤੋਂ ਪੰਥਕ ਧਿਰਾਂ ਦੁਆਰਾ ਇਕ ਸਾਂਝੇ ਉਮੀਦਵਾਰ ਨੂੰ ਚੋਣ ਲੜਾਈ ਜਾਵੇਗੀ। ਪੰਥਕ ਸੋਚ ਦੇ ਧਾਰਨੀ ਹਾਜ਼ਰ ਆਗੂਆਂ ਨੇ ਫੈਸਲੇ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਪ੍ਰਣ ਪੱਤਰ ਭਰ ਕੇ ਅਰਦਾਸ ਕੀਤੀ ਕਿ ਚੋਣਾਂ ਦੌਰਾਨ ਪੂਰੀ ਇਮਾਨਦਾਰੀ ਸਿੱਖ ਸੰਗਤ ਦੇ ਉਪਰੋਕਤ ਫੈਸਲੇ ‘ਤੇ ਪੂਰੀ ਇਮਾਨਦਾਰੀ ਨਾਲ ਅਮਲ ਕੀਤਾ ਜਾਵੇਗਾ। ਇਸ ਮੌਕੇ ਭਾਈ ਪੰਥਪ੍ਰੀਤ ਸਿੰਘ, ਸਾਗਰ ਸਿੰਘ, ਬਲਜਿੰਦਰ ਸਿੰਘ ਸਰਦੂਲਗੜ੍ਹ, ਗਮਦੂਰ ਸਿੰਘ ਝੰਡੂਕੇ, ਅਰਵਿੰਦਰ ਸਿੰਘ ਸੋਢੀ, ਹਰਜਿੰਦਰ ਸਿੰਘ ਹੰਸ, ਮਹਿੰਦਰ ਸਿੰਘ ਫੋਜੀ, ਟੇਕ ਸਿੰਘ, ਬਲਵਿੰਦਰ ਸਿੰਘ ਰੋੜਕੀ, ਹਸ਼ਿਆਰ ਸਿੰਘ ਝੰਡਾ ਕਲਾਂ, ਬਲਦੇਵ ਸਿੰਘ ਸਾਹਨੇਵਾਲੀ, ਨਸੀਬ ਸਿੰਘ, ਦਰਸ਼ਨ ਸਿੰਘ, ਜਗਦੇਵ ਸਿੰਘ ਸੂਬੇਦਾਰ, ਸੁਖਜਿੰਦਰ ਸਿੰਘ ਸੂਬੇਦਾਰ, ਬੂਟਾ ਸਿੰਘ, ਇੰਦਰਜੀਤ ਸਿੰਘ ਝੁਨੀਰ, ਗੋਰਾ ਸਿੰਘ ਲਾਲਿਆਂਵਾਲੀ ਹਾਜ਼ਰ ਸਨ।