ਦੀਪ ਹਸਪਤਾਲ ਸਰਦੂਲਗੜ੍ਹ ਦੇ ਸੰਚਾਲਕ ‘ਕੁਲਦੀਪ ਸਿੰਘ ਝੰਡਾ ਕਲਾਂ’ ਨੇ ਇਮਾਨਦਾਰੀ ਜ਼ਿੰਦਾ ਹੈ, ਦੀ ਮਿਸਾਲ ਕੀਤੀ ਕਾਇਮ

ਦੀਪ ਹਸਪਤਾਲ ਸਰਦੂਲਗੜ੍ਹ ਦੇ ਸੰਚਾਲਕ ‘ਕੁਲਦੀਪ ਸਿੰਘ ਝੰਡਾ ਕਲਾਂ’ ਨੇ ਇਮਾਨਦਾਰੀ ਜ਼ਿੰਦਾ ਹੈ, ਦੀ ਮਿਸਾਲ ਕੀਤੀ ਕਾਇਮ

ਖਾਤੇ ‘ਚ ਆਏ ਲੱਖ ਰੁਪਏ ਮਾਲਕ ਨੂੰ ਕੀਤੇ ਵਾਪਸ

ਸਰਦੂਲਗੜ੍ਹ-5 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)

ਖਾਤੇ ਵਿਚ ਆਏ ਇਕ ਲੱਖ ਰੁਪਏ ਅਸਲੀ ਮਾਲਕ ਨੂੰ ਵਾਪਸ ਮੋੜ ਕੇ ਝੰਡਾ ਕਲਾਂ ਦੇ ਵਸਨੀਕ ਤੇ ਦੀਪ ਹਸਪਤਾਲ ਸਰਦੂਲਗੜ੍ਹ (ਨੇੜੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ) ਦੇ ਸੰਚਾਲਕ ਕੁਲਦੀਪ ਸਿੰਘ ਨੇ ਇਮਾਨਦਾਰੀ ਜ਼ਿੰਦਾ ਹੈ, ਦੀ ਪੁਖਤਾ ਮਿਸਾਲ ਪੇਸ਼ ਕੀਤੀ ਹੈ। ਜਾਣਕਾਰੀ ਮੁਤਾਬਿਕ ਫਤਿਆਬਾਦ ਹਰਿਆਣਾ ਦੇ ਪਿੰਡ ਭੋੜੀਆ ਬਿਸ਼ਨੋਈਆ ਦੇ ਰਹਿਣ ਵਾਲੇ ਨੌਜਵਾਨ ਕੁਲਦੀਪ ਪੁੱਤਰ ਕ੍ਰਿਸ਼ਨ ਲਾਲ ਨੇ ਉਪਰੋਕਤ ਸਤਰਾਂ ਵਿਚ ਲਿਖੀ ਰਕਮ ਬੈਂਕ ਰਾਹੀਂ ਆਪਣੇ ਖਾਤੇ ਵਿਚ ਜਮ੍ਹਾਂ ਕਰਵਾਈ ਸੀ। ਕਿਸੇ ਗਲਤੀ ਕਾਰਨ ਉਹ ਪੈਸੇ ਡਾਕਟਰ ਕੁਲਦੀਪ ਦੇ ਖਾਤੇ ਵਿਚ ਜਮ੍ਹਾਂ ਹੋ ਗਏ। ਅੱਜ ਕਾਗਜ਼ੀ ਪ੍ਰਕਿਰਿਆ ਤੋਂ ਬਾਅਦ ਸ਼ਹਿਰ ਦੇ ਮੁਹਤਬਰ ਵਿਅਕਤੀਆਂ ਦੀ ਹਾਜ਼ਰੀ ‘ਚ ਇਕ ਲੱਖ ਰੁਪਏ ਦੀ ਰਾਸ਼ੀ ਕੁਲਦੀਪ ਸਿੰਘ ਦੁਆਰਾ ਅਸਲੀ ਮਾਲਕ ਨੂੰ ਵਾਪਸ ਕਰ ਦਿੱਤੀ ਗਈ। ਇਸ ਮੌਕੇ ਅਵਤਾਰ ਸਿੰਘ ਭੱਟੀ, ਐਡਵੋਕੇਟ ਅਸੋਕ ਕੁਮਾਰ, ਰਾਜੀਵ ਕੁਮਾਰ,ਦਵਿੰਦਰ ਕੁਮਾਟ, ਸੰਦੀਪ ਕੁਮਾਰ,ਵਿਜੈ ਤਾਇਲ ਹਾਜ਼ਰ ਸਨ। ਇਮਾਨਦਾਰੀ ਭਰੇ ਇਸ ਕਾਰਜ ਦੀ ਪੂਰੇ ਸ਼ਹਿਰ ਅੰਦਰ ਬੇਅੰਤ ਸ਼ਲਾਘਾ ਕੀਤੀ ਜਾ ਰਹੀ ਹੈ।

Read Previous

ਟੈਲੀਵਿਜ਼ਨ ਦੇ ਪ੍ਰਸਿੱਧ ਨਾਟਕ ਸੀ. ਆਈ. ਡੀ. ਦੇ ਇੰਸਪੈਕਟਰ ਫਰੈਡਰਿਕਸ ਦੀ ਮੌਤ

Read Next

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਿਸ਼ੇਸ਼ ਮੀਟਿੰਗ, ਮਾਮਲਾ ਮੁਆਵਜ਼ਾ ਨਾ ਮਿਲਣ ਦਾ

Leave a Reply

Your email address will not be published. Required fields are marked *

Most Popular

error: Content is protected !!