ਕਿਸਾਨਾਂ, ਪੱਤਰਕਾਰਾਂ ਤੇ ਦਰਜ ਪਰਚੇ ਦੀਆਂ ਕਾਪੀਆਂ ਸਾੜੀਆਂ

ਕਿਸਾਨਾਂ, ਪੱਤਰਕਾਰਾਂ ਤੇ ਦਰਜ ਪਰਚੇ ਦੀਆਂ ਕਾਪੀਆਂ ਸਾੜੀਆਂ

ਕਿਸਾਨਾਂ, ਪੱਤਰਕਾਰਾਂ ਤੇ ਦਰਜ ਪਰਚੇ ਦੀਆਂ ਕਾਪੀਆਂ ਸਾੜੀਆਂ

ਸਰਦੂਲਗੜ੍ਹ-7 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸਰਦੂਲਗੜ੍ਹ ਉਪ ਮੰਡਲ ਦਫ਼ਤਰ ਵਿਖੇ ਪਿਛਲੇ 42 ਦਿਨਾਂ ਤੋਂ ਚੱਲ ਰਹੇ ਧਰਨੇ ‘ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ, ਮਜ਼ਦੂਰਾਂ ਤੇ ਪੱਤਰਕਾਰਾਂ ਤੇ ਸਮੇਂ ਦੀਆ ਸਰਕਾਰਾਂ ਵਲੋਂ ਦਰਜ ਕੀਤੇ ਕੇਸਾਂ ਦੀਆਂ ਕਾਪੀਆਂ ਸਾੜੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ‘ਚ ਕਿਸਾਨੀ ਮੰਗਾਂ ਦਾ ਕੋਈ ਹੱਲ ਨਾ ਕੀਤਾ ਤਾਂ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਸਰਕਾਰ ਜਾਣ-ਬੁੱਝ ਕੇ ਪਰਾਲੀ ਸਾੜਨ ਦੇ ਪਰਚੇ ਦਰਜ ਕਰ ਰਹੀ ਹੈ। ਇਸ ਮੌਕੇ ਬਲਾਕ ਪ੍ਰਧਾਨ ਹਰਪਾਲ ਸਿੰਘ ਪਾਲੀ ਮੀਰਪੁਰ ਕਲਾਂ, ਕੁਲਦੀਪ ਸਿੰਘ ਚਚੋਹਰ, ਲੀਲਾ ਸਿੰਘ ਜਟਾਣਾ, ਗੁਰਚਰਨ ਸਿੰਘ, ਜਨਕ ਸਿੰਘ, ਨਿੱਕਾ ਮੀਰਪੁਰ, ਗੁਰਤੇਜ ਸਿੰਘ ਟਿੱਬੀ ਤੇ ਹੋਰ ਕਿਸਾਨ ਹਾਜ਼ਰ ਸਨ।

Read Previous

ਸਰਦੂਲਗੜ੍ਹ ਦੀ ਵਾਰਡਬੰਦੀ ਸਵਾਲਾਂ ਦੇ ਘੇਰੇ ‘ਚ, ਮਾਮਲੇ ਦੀ ਹੋਵੇ ਵਿਭਾਗੀ ਜਾਂਚ-ਸੋਢੀ

Read Next

ਚੇਅਰਮੈਨ ਮਨਜੀਤ ਖੁਡਾਲ ਨੂੰ ਸਦਮਾ, ਪਿਤਾ ਦੀ ਮੌਤ, 10 ਨਵੰਬਰ ਹੋਵੇਗੀ ਅੰਤਿਮ ਅਰਦਾਸ

Leave a Reply

Your email address will not be published. Required fields are marked *

Most Popular

error: Content is protected !!