ਪੰਜਾਬ ਸਰਕਾਰ ਬਿਜਲੀ ਬਿੱਲ 2020 ਲਾਗੂ ਕਰਨ ਦੇ ਰਾਹ- ਐਡਵੋਕੇਟ ਉੱਡਤ
ਸਰਦੂਲਗੜ੍ਹ-1 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸਰਕਾਰ ਲੋਕ ਮਾਰੂ ਬਿਜਲੀ 2020 ਨੂੰ ਲਾਗੂ ਕਰਨ ਦੇ ਰਾਹ ਤੁਰ ਪਈ ਹੈ। ਲੋਕਾਂ ਦੇ ਘਰਾਂ ਵਿਚ ਜਬਰਦਸਤੀ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ। ਇਸ ਗੱਲ ਨੇ ਮਾਨ ਸਰਕਾਰ ਦੀ ਮੁਫ਼ਤ ਬਿਜਲੀ ਵਾਲੀ ਗਰੰਟੀ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਹ ਗੱਲ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਸੂਬਾਈ ਆਗੂ ਐਡਵੋਕੇਟ ਕੁਵਿੰਦਰ ਸਿੰਘ ਉੱਡਤ ਨੇ ਸਰਦੂਲਗੜ੍ਹ ਤੇ ਹੀਰਕੇ ਵਿਖੇ ਦਿਹਾੜੀ ਦਾ ਸਮਾਂ ਵਧਾਏ ਜਾਣ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਸਮੇਂ ਆਖੀ। ਇਸ ਮੌਕੇ ਮੁਜ਼ਹਾਰਾ ਕਰਦੇ ਵਰਕਰਾਂ ਨੇ ਸਰਕਾਰ ਦਾ ਪੁਤਲਾ ਫੁਕਿਆ। ਪੰਜਾਬ ਖੇਤ ਮਜਦੂਰ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਪਿਆਰ ਸਿੰਘ ਫੱਤਾ, ਸੁਰਿੰਦਰਪਾਲ ਸਰਦੂਲਗੜ੍ਹ, ਸ਼ੰਕਰ ਜਟਾਣਾ, ਦੇਸਰਾਜ ਸਿੰਘ ਕੋਟਧਰਮੂ, ਪੂਰਨ ਸਿੰਘ ਸਰਦੂਲਗੜ੍ਹ, ਗੁਰਪ੍ਰੀਤ ਸਿੰਘ ਹੀਰਕੇ, ਜਰਨੈਲ ਸਿੰਘ ਸਰਦੂਲਗੜ੍ਹ, ਲਵਪ੍ਰੀਤ ਹੀਰਕੇ, ਤੇਜਾ ਸਿੰਘ ਹੀਰਕੇ, ਨੈਬ ਸਿੰਘ ਸਰਦੂਲਗੜ੍ਹ, ਪ੍ਰਿਤਪਾਲ ਸਰਦੂਲਗੜ੍ਹ, ਅਜੀਤ ਸਿੰਘ ਜਟਾਣਾ, ਹਾਕਮ ਸਿੰਘ ਬਰਨ ਹਾਜ਼ਰ ਸਨ।