ਕੋਟਧਰਮੂ ਵਿਖੇ ਏਟਕ ਵਲੋਂ ਅਰਥੀ ਫੂਕ ਮੁਜ਼ਾਹਰਾ
ਸਰਦੂਲਗੜ੍ਹ-30 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਤੇ ਪੰਜਾਬ ਖੇਤ ਮਜ਼ਦੂਰ ਸਭਾ ਨੇ ਮਾਨਸਾ ਦੇ ਪਿੰਡ ਕੋਟਧਰਮੂ ਵਿਖੇ ਪੰਜਾਬ ਸਰਕਾਰ ਵਿਰੁੱਧ ਦਿਹਾੜੀ ਦਾ ਸਮਾਂ ਵਧਾਏ ਜਾਣ ਦੇ ਨੋਟੀਫਿਕੇਸ਼ਨ ਦੇ ਵਿਰੋਧ ‘ਚ ਅਰਥੀ ਫੂਕ ਮੁਜ਼ਾਹਰਾ ਕੀਤਾ। ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਆਪ ਸਰਕਾਰ ਮਿਹਨਤਕਸ਼ ਲੋਕਾਂ ਨਾਲ ਜਿਆਦਤੀ ਕਰ ਰਹੀ ਹੈ, ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਹਰ ਹੀਲੇ ਭੁਗਤਣਾ ਪਵੇਗਾ। ਆਉਣ ਵਾਲੀ 3 ਨਵੰਬਰ ਨੂੰ ਸਰਕਾਰ ਦੈ ਫੇਸਲੇ ਦੇ ਖਿਲਾਫ ਮੁਹਾਲੀ ਵਿਖੇ ਵੱਡੀ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਸਾਥੀ ਬਲਵਿੰਦਰ ਸਿੰਘ ਕੋਟਧਰਮੂ, ਗੁਰਜੰਟ ਕੋਟਧਰਮੂ, ਮੱਖਣ ਸਿੰਘ ਰਾਮਾਨੰਦੀ, ਕਾਲਾ ਖਾਂ ਭੰਮੇ, ਰਾਜਿੰਦਰ ਹੀਰੇਵਾਲਾ, ਬਲਦੇਵ ਉੱਡਤ, ਦੇਸਰਾਜ ਕੋਟਧਰਮੂ, ਗੁਰਮੀਤ ਮੀਤਾ, ਚੇਤ ਸਿੰਘ ਕੋਟਧਰਮੂ, ਜੱਗਾ ਸਿੰਘ ਦੂਲੋਵਾਲ, ਬੂਟਾ ਸਿੰਘ ਬਾਜੇਵਾਲਾ, ਜਲੌਰ ਕੋਟਧਰਮੂ, ਬੱਗਾ ਸਿੰਘ ਕੋਟਧਰਮੂ ਹਾਜ਼ਰ ਸਨ।