ਮਾਮਲਾ ਮੁਆਵਜ਼ਾ ਨਾ ਮਿਲਣ ਦਾ
ਸਰਦੂਲਗੜ੍ਹ-27 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕੱਤਰਤਾ ਹੋਈ ਪਿੰਡ ਝੰਡੂਕੇ ਵਿਖੇ ਹੋਈ। ਜਿਸ ਦੌਰਾਨ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਗੜੇਮਾਰੀ ਨਾਲ ਹੋਏ ਕਣਕ ਦੇ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਤੇ ਵਿਚਾਰ ਚਰਚਾ ਕੀਤੀ ਗਈ। ਸਰਦੂਲਗੜ੍ਹ ਬਲਾਕ ਦੇ ਪ੍ਰਧਾਨ ਬਲਵੀਰ ਸਿੰਘ ਝੰਡੂਕੇ ਨੇ ਦੱਸਿਆ ਕਿ ਮੁਆਵਜ਼ੇ ਦੀ ਮੰਗ ਨੂੰ ਲੈ ਕੇ 30 ਅਕਤੂਬਰ 2023 ਨੂੰ ਸਿਰਸਾ-ਮਾਨਸਾ ਸੜਕ ਤੇ ਸਥਿਤ ਭਾਖੜਾ ਨਹਿਰ ਦੇ ਪੁਲ ‘ਤੇ ਧਰਨਾ ਲਗਾ ਕੇ ਰਸਤਾ ਅਣਮਿਥੇ ਸਮੇਂ ਲਈ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦ ਧਿਆਨ ਵਿਚ ਕਈ ਵਾਰ ਲਿਆਂਦਾ ਪਰ ਕੁਝ ਪੱਲੇ ਨਹੀਂ ਪਿਆ। ਇਸ ਮੌਕੇ ਭਗਵੰਤ ਸਿੰਘ, ਹਰਦੇਵ ਸਿੰਘ, ਲੀਲਾ ਸਿੰਘ, ਸੇਵਕ ਸਿੰਘ ਹਾਜ਼ਰ ਸਨ।