ਸਟੇਟ ਬੈਂਕ ਆਫ ਇੰਡੀਆ ਨੇ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਨੂੰ 2 ਲੱਖ ਦਾ ਸਮਾਨ ਕੀਤਾ ਦਾਨ
ਸਰਦੂਲਗੜ-18 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ )
ਸਟੇਟ ਬੈਂਕ ਆਫ ਇੰਡੀਆ ਸ਼ਾਖਾ ਸਰਦੂਲਗੜ੍ਹ ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਮਰੀਜ਼ਾਂ ਦੀ ਭਲਾਈ ਵਾਸਤੇ ਦੋ ਲੱਖ ਰੁਪਏ ਦਾ ਲੋੜੀਂਦਾ ਸਮਾਨ ਦਾਨ ਕੀਤਾ ਗਿਆ। ਮੈਨੇਜ਼ਰ ਰਾਜੀਵ ਚੋਪੜਾ ਨੇ ਕਿਹਾ ਕਿ ਬੈਂਕ ਦੇ ਮੁੱਖ ਦਫ਼ਤਰ ਦੁਆਰਾ ਸਮੇਂ ਸਮੇਂ ਤੇ ਅਜਿਹੇ ਲੋਕ ਬਲਾਈ ਦੇ ਕਾਰਜ ਕੀਤੇ ਜਾਂਦੇ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਨੇ ਦੱਸਿਆ ਬੈਂਕ ਮੁਲਾਜ਼ਮਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਦਿੱਤਾ ਗਿਆ ਸਮਾਨ ਨੱਕ, ਕੰਨ, ਗਲੇ ਦੇ ਰੋਗਾਂ ਦੇ ਇਲਾਜ ਲਈ ਬਹੁਤ ਸਹਾਈ ਹੋਵੇਗਾ।ਇਸ ਮੌਕ ਡਾ. ਅਕਾਸ਼ਦੀਪ ਸਿੰਘ, ਸੰਤੋਸ਼ ਭਾਰਤੀ ਜਿਲ੍ਹਾ ਐਪੀਡੀਮਾਲੋਜਿਸਟ, ਸੀਨੀਅਰ ਫਾਰਮੇਸੀ ਅਫ਼ਸਰ ਕੁਲਦੀਪ ਸਿੰਘ, ਪ੍ਰਭਜੋਤ ਕੌਰ, ਚਰਨ ਦਾਸ, ਕਾਕਾ ਉੱਪਲ ਹਾਜ਼ਰ ਸਨ।
One Comment
Good job