ਸਾਮਰਾਜੀ ਪ੍ਰਬੰਧ ਵਿਚ ਔਰਤਾਂ ਦੂਹਰੀ ਗੁਲਾਮੀ ਦਾ ਸ਼ਿਕਾਰ-ਕੁਸ਼ਲ ਭੋਰਾ, ਹੱਕਾਂ ਦੀ ਰਾਖੀ ਲਈ ਔਰਤਾਂ ਨੂੰ ਜਥੇਬੰਂਦ ਹੋਣ ਦੀ ਲੋੜ–ਉੁੱਡਤ

ਸਾਮਰਾਜੀ ਪ੍ਰਬੰਧ ਵਿਚ ਔਰਤਾਂ ਦੂਹਰੀ ਗੁਲਾਮੀ ਦਾ ਸ਼ਿਕਾਰ-ਕੁਸ਼ਲ ਭੋਰਾ, ਹੱਕਾਂ ਦੀ ਰਾਖੀ ਲਈ ਔਰਤਾਂ ਨੂੰ ਜਥੇਬੰਂਦ ਹੋਣ ਦੀ ਲੋੜ–ਉੁੱਡਤ

ਹੱਕਾਂ ਦੀ ਰਾਖੀ ਲਈ ਔਰਤਾਂ ਨੂੰ ਜਥੇਬੰਂਦ ਹੋਣ ਦੀ ਲੋੜ–ਉੁੱਡਤ

ਸਰਦੂਲਗੜ੍ਹ-21 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)

ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਜਥੇਬੰਦਕ ਕਾਨਫਰੰਸ ਮਾਨਸਾ ਵਿਖੇ ਹੋਈ, ਦੀ ਪ੍ਰਧਾਨਗੀ ਗੁਰਮੇਲ ਕੌਰ ਜੋਗਾ, ਸੁਦਰਸ਼ਨ ਸਰਮਾ, ਗੁਰਮੇਲ ਕੌਰ ਤੇ ਅਧਾਰਤ ਤਿੰਨ ਮੈਂਬਰੀ ਮੰਡਲ ਨੇ ਕੀਤੀ। ਸ਼ੁਰੂਆਤ ‘ਚ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਤਿੀ ਗਈ। ਉਦਘਾਟਨ ਕਰਦਿਆਂ ਪੰਜਾਬ ਇਸਤਰੀ ਸਭਾ ਦੇ ਨੈਸ਼ਨਲ ਕੌਂਸਲ ਮੈਂਬਰ ਕੁਸ਼ਲ ਭੌਰਾ ਨੇ ਕਿਹਾ ਕਿ ਮੌਜੂਦਾ ਸਾਮਰਾਜੀ ਰਾਜ ਪ੍ਰਬੰਧ ਦੌਰਾਨ ਭਾਰਤੀ ਔਰਤਾਂ ਦੂਹਰੀ ਗੁਲਾਮੀ ਦਾ ਸ਼ਿਕਾਰ ਹਨ। ਅਜ਼ਾਦੀ ਦੇ 75 ਸਾਲ ਬਾਅਦ ਵੀ ਔਰਤਾਂ ਦੀ ਦਸ਼ਾ ‘ਚ ਕੋਈ ਹਾਂ ਪੱਖੀ ਤਬਦੀਲੀ ਨਹੀਂ ਆਈ। ਕੋਈ ਵੀ ਸਮਾਜ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਜੇਕਰ ਉਸ ਦੀ ਵਸੋਂ ਦਾ ਅੱਧਾ ਹਿੱਸਾ ਅਣਗੌਲਿਆ ਰਹਿ ਜਾਵੇ।

ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸ਼ਨ ਚੋਹਾਨ, ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਕਰਨੈਲ ਸਿੰਘ ਭੀਖੀ, ਸੀਤਾ ਰਾਮ ਗੋਬਿੰਦਪੁਰਾ, ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾਂ, ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਹੀਰੇਵਾਲਾ ਨੇ ਸਾਂਝੇ ਰੂਪ ‘ਚ ਕਿਹਾ ਕਿ ਔਰਤਾਂ ਜੱਥੇਬੰਦ ਹੋ ਕੇ ਸੰਘਰਸ਼ ਰਾਹੀਂ ਆਪਣੇ ਹੱਕਾ ਦੀ ਰਾਖ ਿਕਰ ਸਕਦੀਆ ਹਨ।

ਜ਼ਿਲ੍ਹਾ ਕਮੇਟੀ ਦੀ ਚੋਣ 

ਪੰਜਾਬ ਇਸਤਰੀ ਸਭਾ ਦੀ 17 ਮਂੈਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਮਨਜੀਤ ਕੌਰ ਗਾਮੀਵਾਲਾ ਪ੍ਰਧਾਨ, ਚਰਨਜੀਤ ਕੌਰ ਮਾਨਸਾ ਨੂੰ ਸਕੱਤਰ, ਅਰਵਿੰਦਰ ਕੌਰ ਖਜ਼ਾਨਚੀ, ਸੱਤਪਾਲ ਕੌਰ ਖਵਿਾ, ਸੁਦਰਸ਼ਨ ਸ਼ਰਮਾ, ਮਨਜੀਤ ਕੌਰ ਦਲੇਲ ਸਿੰਘ ਵਾਲਾ ਮੀਤ ਪ੍ਰਧਾਨ, ਕਿਰਨਾ ਰਾਣੀ, ਗੁਰਮੇਲ ਕੌਰ ਜੋਗਾ ਸਹਾਇਕ ਸਕੱਤਰ, ਹਰਜਿੰਦਰ ਕੌਰ, ਸੰਤੋਸ਼ ਰਾਣੀ ਬੁਢਲਾਡਾ. ਗੁਰਮੇਲ ਕੌਰ, ਰਾਜ ਰਾਣੀ ਭੀਖੀ, ਅਮਨਦੀਪ ਕੌਰ ਮਾਨਸਾ, ਬਲਜੀਤ ਕੌਰ ਬਖਸ਼ੀਵਾਲਾ, ਰਣਜੀਤ ਕੌਰ ਜੋਗਾ ਤੇ ਜਸਵੀਰ ਕੌਰ ਕੋਟਲੱਲੂ ਨੂੰ ਵਰਕਿੰਗ ਕਮੇਟੀ ਮੈਂਬਰ ਚੁਣਿਆ ਗਿਆ।

Read Previous

ਸਰਦੂਲਗੜ੍ਹ ਦੇ ਯੁਰਿੰਦਰ ਸੰਧੂ ਨੇ ‘ਕਿਮ ਜੋਂਗ’ ਗੀਤ ਨਾਲ ਦਿਖਾਇਆ ਆਪਣੀ ਕਲਾ ਦਾ ਕਮਾਲ

Read Next

ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ‘ਤੇ ਹੋਵੇਗੀ ਏਟਕ ਵਲੋਂ ਜਥੇਬੰਦਕ ਕਾਨਫਰੰਸ – ਕਰਨੈਲ ਭੀਖੀ

Leave a Reply

Your email address will not be published. Required fields are marked *

Most Popular

error: Content is protected !!