ਸਰਦੂਲਗੜ੍ਹ ‘ਚ ਆਯੂਸ਼ਮਾਨ ਮੁਹਿੰਮ ਦਾ ਆਗਾਜ਼

ਸਰਦੂਲਗੜ੍ਹ ‘ਚ ਆਯੂਸ਼ਮਾਨ ਮੁਹਿੰਮ ਦਾ ਆਗਾਜ਼

ਸਰਦੂਲਗੜ੍ਹ ‘ਚ ਆਯੂਸ਼ਮਾਨ ਮੁਹਿੰਮ ਦਾ ਆਗਾਜ਼

ਸਰਦੂਲਗੜ੍ਹ-14 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ‘ਚ ਸਰਦੂਲਗੜ੍ਹ, ਝੁਨੀਰ, ਰੋੜਕੀ ਤੇ ਝੰਡਾ ਕਲਾਂ ਵਿਖੇ ਆਯੂਸ਼ਮਾਨ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਡਾ. ਰਵਨੀਤ ਨੇ ਦੱਸਿਆ ਕੇ ਇਹ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ 2023 ਤੱਕ ਚਲਾਈ ਜਾਵੇਗੀ। ਆਯੂਸ਼ਮਾਨ ਕਾਰਡ ਬਣਾ ਕੇ ਲਾਭਪਤਾਰੀ ਲੋਕਾਂ ਨੂੰ ਵੰਡੇ ਜਾਣਗੇ। ਪਿੰਡਾਂ ਵਿੱਚ ਪੰਚਾਇਤਾਂ ਦੇ ਸਹਿਯੋਗ ਨਾਲ ਆਯੂਸ਼ਮਾਨ ਸਭਾ ਕਰਵਾਈ ਜਾਵੇਗੀ। ਸਿਹਤ ਮੇਲੇ ਦਾ ਲਗਾ ਕੇ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਨੋਡਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ, ਸਿਹਤ ਇੰਸਪੈਕਟਰ ਹੰਸਰਾਜ, ਨਿਰਮਲ ਸਿੰਘ ਕਣਕਵਾਲੀਆ, ਕਮਿਊਨਿਟੀ ਸਿਹਤ ਅਫ਼ਸਰ ਰੁਪਿੰਦਰ ਕੌਰ, ਸਿਹਤ ਕਰਮਚਾਰੀ ਰਵਿੰਦਰ ਸਿੰਘ ਰਵੀ, ਜੀਵਨ ਸਿੰਘ ਸਹੋਤਾ, ਅਰੋਗਿਆ ਮਿੱਤਰ ਕੁਲਦੀਪ ਸਿੰਘ, ਵਿਨੋਜ ਜੈਨ, ਨਰਿੰਦਰ ਸਿੰਘ, ਰਜਨੀ ਰਾਣੀ, ਮੀਨਾ ਰਾਣੀ ਹਾਜ਼ਰ ਸਨ।

Read Previous

ਸਰਦੂਲਗੜ੍ਹ ‘ਚ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ਵਾਲਿਆਂ ਦੇ ਚਲਾਨ ਕੱਟੇ

Read Next

ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ

Leave a Reply

Your email address will not be published. Required fields are marked *

Most Popular

error: Content is protected !!