ਆਲ ਪੰਜਾਬ ਆਂਗਣਵਾੜੀ ਯੂਨੀਅਨ ਵਲੋਂ ਮਨੀਪੁਰ ਕਾਂਡ ਦੇ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਦੀ ਮੰਗ
ਸਰਦੂਲਗੜ੍ਹ-26 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ਤੇ ਬਲਾਕ ਝੁਨੀਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਸੁਰਿੰਦਰ ਕੌਰ ਦੀ ਅਗਵਾਈ ‘ਚ ਮਨੀਪੁਰ ਵਿਖੇ ਔਰਤਾਂ ਨਾਲ ਹੋਈ ਦਰਿੰਦਗੀ ਦੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇਕ ਮੰਗ ਪੱਤਰ ਭੇਜਿਆ। ਇਕੱਤਰ ਆਂਗਣਵਾੜੀ ਆਗੂਆਂ ਨੇ ਇਸ ਘਿਨਾਉਣੇ ਕਾਂਡ ਦੀ ਨਿੰਦਾ ਕਰਦੇ ਹੋਏ ਮੰਗ ਕੀਤੀ ਕਿ ਇਸ ਘਟਨਾ ਦੇ ਜ਼ਿੰਮੇਵਾਰ ਲੋਕਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਅਣਮਨੁੱਖੀ ਵਰਤਾਰੇ ਦੀਆ ਘਟਨਾਵਾਂ ਜਾਰੀ ਹਨ ਹੈ। ਔਰਤਾਂ ਤੇ ਹੋ ਰਹੇ ਜ਼ੁਲਮ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਮਲਕੀਤ ਕੌਰ ਬੁਰਜ, ਹਰਵਿੰਦਰ ਕੌਰ, ਤੇਜ ਕੌਰ, ਚਰਨਜੀਤ ਕੌਰ, ਪਰਵਿੰਦਰ ਕੌਰ, ਕਿਰਨਜੀਤ ਕੌਰ, ਹਰਪ੍ਰੀਤ ਕੌਰ ਝੁਨੀਰ, ਪਰਮਜੀਤ ਕੌਰ, ਕਾਂਤਾ ਰਾਣੀ, ਸਰਬਜੀਤ ਕੌਰ, ਸੁਖਵੀਰ ਕੋਰ, ਬੇਅੰਤ ਕੋਰ, ਮਹਿੰਦਰ ਕੋਰ, ਬਿੰਦਰ ਕੌਰ, ਰਾਣੀ ਕੋਰ, ਮੂਰਤੀ ਕੌਰ, ਮਨਦੀਪ ਕੌਰ, ਗੁਰਮੇਲ ਕੌਰ ਝੁਨੀਰ ਹਾਜ਼ਰ ਸਨ।