ਨਾਇਬ ਤਹਿਸੀਲਦਾਰ ਤੇ ਪਟਵਾਰੀ ਵਿਜੀਲੈਂਸ ਵਲੋਂ ਗ੍ਰਿਫਤਾਰ
ਸਰਦੂਲਗੜ੍ਹ – 1 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਸਰਕਾਰੀ ਰਿਕਾਰਡ ਵਿਚ ਫੇਰਬਦਲ ਦੇ ਕਥਿਤ ਦੋਸ਼ਾਂ ਤਹਿਤ ਨਾਇਬ ਤਹਿਸੀਲਦਾਰ ਤੇ ਸੇਵਾ ਮੁਕਤ ਪਟਵਾਰੀ ਨੂੰ ਚੌਕਸੀ ਵਿਭਾਗ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦੀ ਖਬਰ ਹੈ।
ਜਾਣਕਾਰੀ ਮੁਤਾਬਿਕ ਤਕਰੀਬਨ 15 ਸਾਲ ਪਹਿਲਾਂ ਨਥਾਣਾ ਬਲਾਕ ਦੇ ਪਿੰਡ ਸੇਮਾ ਦੀ 28 ਏਕੜ ਸ਼ਾਮਲਾਤ ਜ਼ਮੀਨ ਦੇ ਰਿਕਾਰਡ ‘ਚ ਹੇਰ-ਫੇਰ ਕਰਕੇ ਕੁਝ ਪ੍ਰਾਈਵੇਟ ਲੋਕਾਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ ਸੀ, ਦੀ ਜਾਂਚ ਚੱਲ ਰਹੀ ਸੀ। ਚੌਕਸੀ ਵਿਭਾਗ (ਬਠਿੰਡਾ) ਨੇ ਕੇਸ ਵਿਚ ਨਾਮਜ਼ਦ ਕਰਨ ਉਪਰੰਤ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਇਬ ਤਹਿਸੀਲਦਾਰ ਸਰਦੂਲਗੜ੍ਹ ਵਿਖੇ ਤੈਨਾਤ ਦੱਸਿਆ ਜਾਂਦਾ ਹੈ, ਜਦੋਂ ਕਿ ਪਟਵਾਰੀ ਸੇਵਾ ਮੁਕਤ ਹੋ ਚੁੱਕਾ ਹੈ। ਉਸ ਵਕਤ ਦੋਵੇਂ ਮੁਲਾਜ਼ਮ ਨਥਾਣਾ ਬਲਾਕ ‘ਚ ਤੈਨਾਤ ਸਨ।