ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦਾ ਘਿਰਾਓ 14 ਮਈ ਨੂੰ, ਆਂਗਣਵਾੜੀ ਯੂਨੀਅਨ ਨੇ ਕੀਤਾ ਐਲਾਨ
ਸਰਦੂਲਗੜ੍ਹ – 11 ਮਈ (ਜ਼ੈਲਦਾਰ ਟੀ.ਵੀ.) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 14 ਮਈ 2023 ਨੂੰ ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ।
ਝੁਨੀਰ ਬਲਾਕ ਦੀ ਪ੍ਰਧਾਨ ਸੁਰਿੰਦਰ ਕੌਰ ਤੇ ਮੀਤ ਪ੍ਰਧਾਨ ਮਲਕੀਤ ਕੌਰ ਨੇ ਦੱਸਿਆ ਕਿ ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰ ਤੇ ਹੈਲਪਰ ਪਿਛਲੇ 2 ਮਹੀਨੇ ਤੋਂ ਤਨਖਾਹ ਮਿਲਣ ਦੀ ਉਡੀਕ ਵਿਚ ਹਨ।ਵਾਰ ਵਾਰ ਬੇਨਤੀ ਕਰਨ ਤੇ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।
ਬਠਿੰਡਾ , ਖੂਈਆਂ ਸਰਵਰ , ਮੱਖੂ, ਭਿੱਖੀਵਿੰਡ , ਹਰਸਾਛੀਨਾ, ਤਰਸਿੱਕਾ, ਸਿੱਧਵਾਂ ਬੇਟ, ਡੇਰਾ ਬਾਬਾ ਨਾਨਕ ਬਲਾਕ ਦੀਆਂ ਵਰਕਰ ਤੇ ਹੈਲਪਰ ਤਾਂ ਪਿਛਲੇ 7ਮਹੀਨੇ ਤੋਂ ਤਨਖਾਹ ਤੋਂ ਵਾਂਝੀਆਂ ਹਨ।ਜਦੋਂ ਵੀ ਕਦੇ ਚੰਡੀਗੜ੍ਹ ਮੁੱਖ ਦਫ਼ਤਰ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਅੱਗੋਂ ਘੜਿਆ-ਮੁੱਛਿਆ ਇੱਕੋ ਜਵਾਬ ਮਿਲਦਾ ਹੈ ਕਿ ਫਾਈਲ ਸਰਕਾਰ ਕੋਲ ਭੇਜੀ ਹੋਈ ਹੈ।ਸਰਕਾਰੀ ਲਾਰਿਆਂ ਤੋਂ ਅੱਕ ਕੇ ਜਥੇਬੰਦੀ ਨੇ 14 ਮਈ ਨੂੰ ਵੱਡਾ ਸੰਘਰਸ਼ ਦਾ ਫੈਸਲਾ ਕੀਤਾ ਹੈ, ਦੇ ਵਿਚ ਰਾਜ ਭਰ ਤੋਂ ਵੱਡੀ ਗਿਣਤੀ ‘ਚ ਵਰਕਰ ਤੇ ਹੈਲਪਰ ਸ਼ਾਮਲ ਹੋਣਗੀਅ