24 ਤੋਂ 28 ਅਪ੍ਰੈਲ ਤੱਕ ਚੱਲੇਗਾ ਵਿਸ਼ੇਸ਼ ਟੀਕਾਕਰਨ ਹਫ਼ਤਾ – ਡਾ. ਹਰਦੀਪ ਸ਼ਰਮਾ

24 ਤੋਂ 28 ਅਪ੍ਰੈਲ ਤੱਕ ਚੱਲੇਗਾ ਵਿਸ਼ੇਸ਼ ਟੀਕਾਕਰਨ ਹਫ਼ਤਾ – ਡਾ. ਹਰਦੀਪ ਸ਼ਰਮਾ

24 ਤੋਂ 28 ਅਪ੍ਰੈਲ ਤੱਕ ਚੱਲੇਗਾ ਵਿਸ਼ੇਸ਼ ਟੀਕਾਕਰਨ ਹਫ਼ਤਾ – ਡਾ. ਹਰਦੀਪ ਸ਼ਰਮਾ

ਸਰਦੂਲਗੜ੍ਹ-23 ਅਪ੍ਰੈਲ (ਜ਼ੈਲਦਾਰ ਟੀ.ਵੀ.) ਸਿਹਤ ਵਿਭਾਗ ਵੱਲੋਂ 24 ਅਪ੍ਰੈਲ 2023 ਤੋਂ 28 ਅਪ੍ਰੈਲ 2023 ਤੱਕ ਵਿਸ਼ੇਸ਼ ਟੀਕਾਕਰਨ ਹਫ਼ਤਾ ਮਨਾਇਆ ਜਾਵੇਗਾ।

ਸਿਵਲ ਹਸਪਤਾਲ ਖਿਆਲਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਦੱਸਿਆ ਕਿ ਸਿਹਤ ਬਲਾਕ ਖਿਆਲਾ ਕਲਾਂ ਦੇ ਸਿਹਤ ਕਰਮੀਆਂ ਵਲੋਂ ਟੀਕਾਕਰਨ ਤੋਂ ਵਾਂਝੇ ਰਹੇ ਬੱਚਿਆਂ ਦੀ ਸੂਚੀ ਤਿਆਰ ਕਰਨ ਉਪਰੰਤ ਕੈਂਪ ਲਗਾਏ ਜਾਣਗੇ।ਵਿਸੇਸ਼ ਟੀਕਾਕਰਨ ਹਫ਼ਤੇ ਦਾ ਮੁੱਖ ਮਕਸਦ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਟੀਕੇ ਲਗਾਉਣਾ ਹੈ।

ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਭੱਠੇ, ਫੈਕਟਰੀਆਂ, ਝੁੱਗੀਆਂ ‘ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀ ਇਸ ਟੀਕਾਕਰਨ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਹਿਯੋਗ ਦਿੱਤਾ ਜਾਵੇ।

Read Previous

Amritpal Singh arrested after thirty six days, Appeal by Punjab Police to maintain peace

Read Next

ਸਰਦੂਲਗੜ੍ਹ ਤੇ ਗੁਰਦੁਆਰਾ ਸ੍ਰੀ ਸੂਲੀਸਰ ਵਿਖੇ ਫਤਿਹ ਮਾਰਚ ਦਾ ਨਿੱਘਾ ਸਵਾਗਤ, ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਮਨਾਇਆ ਜਾ ਰਿਹੈ, 300ਵਾਂ ਜਨਮ ਦਿਹਾੜਾ

One Comment

  • Good job sir

Leave a Reply

Your email address will not be published. Required fields are marked *

Most Popular

error: Content is protected !!