ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ, ਵੱਖ-ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ, ਵੱਖ-ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਵੱਖ-ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਸਰਦੂਲਗੜ੍ਹ-29 ਮਾਰਚ(ਜ਼ੈਲਦਾਰ ਟੀ.ਵੀ.) ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਦੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਪੋਹਲੋਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ (78) ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ।ਇਸ ਦੁੱਖ ਦੀ ਘੜੀ‘ਚ ਇਲਾਕੇ ਦੀਆਂ ਵੱਖ-ਵੱਖ ਸ਼ਖਸੀਅਤਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।ਜਿੰਨ੍ਹਾਂ‘ਚ ਬਿਕਰਮ ਮੋਫਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸੰਤ ਮੱਖਣ ਮੁਨੀ ਡੇਰਾ ਡੁੰਮ, ਡਾ. ਜਨਕ ਰਾਜ ਮਾਨਸਾ ਤੋਂ ਇਲਾਵਾ ਹੋਰ ਰਾਜਨੀਤਿਕ ਤੇ ਸਮਾਜਿਕ ਹਸਤੀਆਂ ਨੇ ਦੁੱਖ‘ਚ ਸ਼ਰੀਕ ਹੁੰਦਿਆਂ ਕਿਹਾ ਕਿ ਮਾਤਾ ਜੀ ਦੀ ਮੌਤ ਨਾਲ ਬਾਜੇਵਾਲਾ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਪਰ ਇਸ ਦੁੱਖ ਦੇ ਸਮੇਂ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ।

Read Previous

ਕਿਸਾਨਾਂ ਨੇ ਇਕ ਹੋਰ ਮੀਟਰ ਲਾਹ ਕੇ ਵਾਪਸ ਮੋੜਿਆ, ਜਟਾਣਾ ਕਲਾਂ ਮਾਡਲ ਸਕੂਲ’ਚ ਲੱਗਿਆ ਸੀ ਚਿੱਪ ਵਾਲਾ ਮੀਟਰ

Read Next

ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ‘ਚ “ਗਰੈਜੂਏਸ਼ਨ ਸੈਰੇਮਨੀ” ਤਹਿਤ ਪ੍ਰੋਗਰਾਮ ਕਰਵਾਏ, ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਨੇ ਸਭ ਦਾ ਮਨ ਮੋਹਿਆ

Leave a Reply

Your email address will not be published. Required fields are marked *

Most Popular

error: Content is protected !!