ਸਰਦੂਲਗੜ੍ਹ ਹਲਕੇ ਦਾ ਵਿਕਾਸ ਕਰਾਉਣਾ ਮੇਰਾ ਮੁੱਖ ਏਜੰਡਾ-ਬਣਾਂਵਾਲੀ
ਸਰਦੂਲਗੜ੍ਹ-25 ਮਾਰਚ (ਜ਼ੈਲਦਾਰ ਟੀ.ਵੀ.) ਹਲਕਾ ਸਰਦੂਲਗੜ੍ਹ ਦਾ ਵਿਕਾਸ ਕਰਾਉਣਾ ਮੇਰਾ ਮੁੱਖ ਏਜੰਡਾ ਹੈ।ਜਿਸ ਲਈ ਜੀਅ ਤੋੜ ਯਤਨ ਲਗਾਤਾਰ ਜਾਰੀ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੱਖ-ਵੱਖ ਪਿੰਡਾਂ ਨੂੰ ਸਰਕਾਰੀ ਗਰਾਂਟ ਦੇ ਚੈੱਕ ਵੰਡਣ ਉਪਰੰਤ ਗੱਲਬਾਤ ਕਰਦੇ ਹੋਏ ਕੀਤਾ।ਇਸ ਮੌਕੇ ਕਰੰਡੀ, ਧਿੰਗੜ, ਗੇਹਲੇ, ਉੱਡਤ ਭਗਤਰਾਮ, ਆਲੀਕੇ ਤੇ ਹੀਰਕੇ ਸਮੇਤ ਓਪਨ ਜ਼ਿੰਮ ਖੋਲ੍ਹਣ ਲਈ ਹਰ ਪਿੰਡ ਨੂੰ 1,20,000 ਹਜ਼ਾਰ ਦੇ ਚੈੱਕ ਤਕਸੀਮ ਕੀਤੇ।ਯੋਜਨਾ ਬੋਰਡ ਦੀ ਤਰਫੋਂ ਕਰੰਡੀ, ਚੈਨੇਵਾਲਾ ਤੇ ਖੈਰਾ ਕਲਾਂ ਦੇ ਜਲ ਘਰਾਂ ਲਈ 5-5 ਲੱਖ ਦੀ ਰਾਸ਼ੀ ਦੇ ਚੈੱਕ ਵੰਡੇ।ਹਲਕਾ ਵਿਧਾਇਕ ਨੇ ਕਿਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਜ਼ਰੂਰੀ ਹੈ।ਨਰੋਈ ਸਿਹਤ ਨਾਲ ਹੀ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਆਤਮਾ ਰਾਮ ਕਰੰਡੀ, ਬੰਤ ਰਾਮ ਕਰੰਡੀ, ਬਲਵਿੰਦਰ ਸਿੰਘ ਕੋਚ ਕਰੰਡੀ, ਸੁਖਪਾਲ ਸਿੰਘ ਆਲੀਕੇ, ਕ੍ਰਿਪਾਲ ਸਿੰਘ ਧਿੰਗੜ, ਅਜਮੇਰ ਸਿੰਘ ਧਿੰਗੜ, ਜੋਗਿੰਦਰ ਸਿੰਘ ਧਿੰਗੜ, ਅਸ਼ੋਕ ਖੈਰਾ ਕਲਾਂ, ਦਰਸ਼ਨ ਨੰਬਰਦਾਰ ਚੈਨੇਵਾਲਾ, ਰਜਿੰਦਰ ਸਿੰਘ ਹਰੀਕੇ, ਬੱਗਾ ਧਾਲੀਵਾਲ, ਜਰਨੈਲ ਸਿੰਘ ਹੀਰਕੇ, ਲਖਵਿੰਦਰ ਹੀਰਕੇ, ਪ੍ਰਗਟ ਸਿੰਘ ਗੇਹਲੇ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।