ਪੰਜਾਬ ਨੰਬਰਦਾਰ ਯੂਨੀਅਨ ਨੇ ਮਹੀਨੇਵਾਰ ਇਕੱਤਰਤਾ ਕੀਤੀ
ਸਰਦੂਲਗੜ੍ਹ-11 ਮਾਰਚ(ਜ਼ੈਲਦਾਰ ਟੀ.ਵੀ.) ਪੰਜਾਬ ਨੰਬਰਦਾਰ ਯੂਨੀਅਨ ਦੀ ਤਹਿਸੀਲ ਪੱਧਰੀ ਮਹੀਨੇਵਾਰ ਇਕੱਤਰਤਾ ਸਰਦੂਲਗੜ੍ਹ ਵਿਖੇ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ’ਚ ਹੋਈ।ਇਕੱਤਰ ਨੰਬਰਦਾਰਾਂ ਨੇ ਸਥਾਨਕ ਕਚਹਿਰੀ’ਚ ਜਾਅਲੀ ਮੋਹਰਾਂ ਦਾ ਧੰਦਾ ਕਰਨ ਵਾਲਿਆਂ ਨੂੰ ਦਬੋਚਣ ਤੇ ਪ੍ਰਸ਼ਾਸਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ।ਜਥੇਬੰਦਕ ਆਗੂਆਂ ਨੇ ਪਹਿਲਾਂ ਤੋਂ ਹੀ ਸਰਕਾਰ ਦੇ ਧਿਆਨ’ਚ ਮੰਗਾਂ ਨੂੰ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਮਾਣ ਭੱਤਾ ਹਰਿਆਣਾ ਰਾਜ ਦੀ ਤਰਜ਼ ਤੇ 5 ਹਾਜ਼ਰ ਰੁ. ਮਹੀਨਾ ਕੀਤਾ ਜਾਵੇ।ਕਚਹਿਰੀ’ਚ ਨੰਬਰਦਾਰਾਂ ਦੇ ਬੈਠਣ ਲਈ ਸਰਕਾਰੀ ਤੌਰ ਕਮਰਿਆਂ ਦੇ ਪ੍ਰਬੰਧ ਕੀਤੇ ਜਾਣ।ਰਜਿਸਟਰੀਆਂ ਦੇ ਕੰਮ ਉੱਪਰ ਦੀ ਥਾਂ ਜ਼ਮੀਨੀ ਮੰਜ਼ਿਲਾਂ ਤੇ ਕੀਤੇ ਜਾਣ ਤਾਂ ਜੋ ਬਜ਼ੁਰਗ ਤੇ ਅਪਾਹਜ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ।ਇਸ ਮੌਕੇ ਮੇਵਾ ਸਿੰਘ ਮੀਰਪੁਰ, ਬੂਟਾ ਸਿੰਘ ਦਾਨੇਵਾਲਾ, ਵਿਜੈ ਕੁਮਾਰ ਕੌੜੀ, ਜਸਵੰਤ ਸਿੰਘ ਚੋਟੀਆਂ, ਰੋਸ਼ਨ ਲਾਲ ਫੂਸਮੰਡੀ, ਮਹਿੰਦਰ ਸਿੰਘ ਸਰਦੂਲਗੜ੍ਹ, ਘੀਸਾ ਰਾਮ ਖੈਰਾ ਖੁਰਦ, ਨਿਰਮਲ ਸਿੰਘ, ਕਰਨੈਲ ਸਿੰਘ ਮੋਫਰ, ਮਜੀਠਾ ਸਿੰਘ, ਸਾਧੂ ਸਿੰਘ ਕੁਸਲਾ, ਕਸ਼ਮੀਰ ਸਿੰਘ ਕੁਸਲਾ, ਕੁਲਵੰਤ ਸਿੰਘ ਸਾਧੂਵਾਲਾ, ਮੇਜਰ ਸਿੰਘ ਜਗਤਗੜ੍ਹ ਬਾਂਦਰਾਂ, ਰਾਜ ਸਿੰਘ ਬਾਜੇਵਾਲਾ ਹਾਜ਼ਰ ਸਨ।