ਸਰਦੂਲਗੜ੍ਹ ਵਿਖੇ ਸਿਹਤ ਮੁਲਾਜ਼ਮਾਂ ਨੇ ਧਰਨਾ ਲਗਾਇਆ

ਸਰਦੂਲਗੜ੍ਹ ਵਿਖੇ ਸਿਹਤ ਮੁਲਾਜ਼ਮਾਂ ਨੇ ਧਰਨਾ ਲਗਾਇਆ

ਸਰਦੂਲਗੜ੍ਹ ਵਿਖੇ ਸਿਹਤ ਮੁਲਾਜ਼ਮਾਂ ਨੇ ਧਰਨਾ ਲਗਾਇਆ

ਸਰਦੂਲਗੜ੍ਹ- 3 ਮਾਰਚ (ਜ਼ੈਲਦਾਰ ਟੀ.ਵੀ.) ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਿਵਲ ਹਸਪਤਾਲ ਵਿਖੇ ਧਰਨਾ ਲਗਾਇਆ ਗਿਆ।ਇਸ ਦੌਰਾਨ ਇੰਚਾਰਜ ਸੀਨੀਅਰ ਮੈਡੀਕਲ ਅਫ਼ਸਰ ਨੂੰ ਸਰਕਾਰ ਦੇ ਨਾਂਅ ਇਕ ਮੰਗ ਪੱਤਰ ਵੀ ਦਿੱਤਾ ਗਿਆ। ਯੂਨੀਅਨ ਦੇ ਸਰਪ੍ਰਸਤ ਕੇਵਲ ਸਿੰਘ ਮਾਨਸਾ ਤੇ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਗੁਰਪਾਲ ਸਿੰਘ ਨੇ ਸੰਬੋਧਨ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।ਠੇਕਾ ਭਰਤੀ ਕਰਮਚਾਰੀ ਨੂੰ ਪੱਕੇ ਕੀਤੇ ਜਾਣ।ਮਹਿਲਾ ਸਿਹਤ ਕਰਮਚਾਰੀਆਂ ਦੇ ਕੱਟੇ ਗਏ ਭੱਤੇ ਜਲਦੀ ਜਾਰੀ ਕੀਤੇ ਜਾਣ।ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਜਣੇਪੇ ਦੌਰਾਨ ਪੱਕੇ ਮੁਲਾਜ਼ਮਾਂ ਦੀ ਤਰਜ਼ ਤੇ ਛੁੱਟੀ ਦਿੱਤੀ ਜਾਵੇ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਚਰਨਜੀਤ ਕੌਰ, ਸੁਮਨਪ੍ਰੀਤ ਕੌਰ, ਰਾਜਵੀਰ ਕੌਰ, ਸਤਨਾਮ ਸਿੰਘ ਚਹਿਲ, ਦਲਜੀਤ ਸਿੰਘ ਸੰਧੂ, ਨਿਰਮਲ ਸਿੰਘ ਕਣਕਵਾਲੀਆ,ਸੁਖਦੇਵ ਸਿੰਘ, ਹੇਮਰਾਜ ਸ਼ਰਮਾ, ਸੰਜੀਵ ਕੁਮਾਰ, ਬਾਲਕ੍ਰਿਸ਼ਨ ਹਾਜ਼ਰ ਸਨ।

Read Previous

ਭਾਕਿਯੂ ਏਕਤਾ ਉਗਰਾਹਾਂ ਨੇ ਫੂਸਮੰਡੀ ਵਿਖੇ ਲੱਗਿਆ ਚਿੱਪ ਵਾਲਾ ਮੀਟਰ ਉਤਾਰਿਆ

Read Next

ਭਾਕਿਯੂ ਸਿੱਧੂਪੁਰ ਨੇ ਪਿੰਡ ਬਰਨ ਵਿਖੇ ਲੱਗੇ ਚਿੱਪ ਵਾਲੇ ਮੀਟਰ ਲਾਹ ਕੇ ਵਾਪਸ ਮੋੜੇ

Leave a Reply

Your email address will not be published. Required fields are marked *

Most Popular

error: Content is protected !!